ਈਰਾਨ— ਤੁਸੀਂ ਹਾਲੀਵੁੱਡ 'ਚ ਕਈ ਨਕਲੀ ਸੁਪਰ ਹੀਰੋ ਨੂੰ ਦੇਖਿਆ ਹੋਵੇਗਾ ਪਰ ਈਰਾਨ 'ਚ ਰਹਿਣ ਵਾਲੇ 24 ਸਾਲਾ ਪ੍ਰੋਫੈਸ਼ਨਲ ਪਾਵਰ ਲਿਫਟਰ ਸਜਾਦ ਗਰੀਬੀ ਕੋ ਦੀ ਤਸਵੀਰ ਦੇਖ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੁੰਦਾ ਕਿ ਅਜਿਹਾ ਵਿਅਕਤੀ ਵੀ ਇਸ ਦੁਨੀਆ 'ਚ ਮੌਜੂਦ ਹੈ।
175 ਕਿਲੋ ਵਜ਼ਨੀ ਸਜਾਦ ਦੇ ਸੋਸ਼ਲ ਅਕਾਊਂਟਸ 'ਤੇ ਲੱਖਾਂ ਫਾਲੋਅਰਸ ਹਨ। ਲੋਕ ਇਸ ਨੂੰ ਹਰਕਿਊਲਿਸ ਜਾਂ ਹਲਕ ਕਹਿ ਕੇ ਬੁਲਾਉਂਦੇ ਹਨ। ਸਜਾਦ ਦੀ ਗਰਦਨ ਨਹੀਂ ਹੈ। ਇਸ ਕਾਰਨ ਵੀ ਲੋਕ ਉਸ ਨੂੰ ਯਾਦ ਕਰਦੇ ਹਨ।
ਆਪਣੇ ਇਸ ਤਰ੍ਹਾਂ ਦੇ ਸਰੀਰ ਕਾਰਨ ਮਸ਼ਹੂਰ ਹੋਏ ਸਜਾਦ ਦੀ ਇੱਛਾ ਹੈ ਕਿ ਉਹ ਆਰਮੀ 'ਚ ਸ਼ਾਮਲ ਹੋਣ ਅਤੇ ISIS ਨੂੰ ਖਤਮ ਕਰਨ। ਪਰ ਅੱਜ-ਕਲ੍ਹ ਵੇਟਲਿਫਟਿੰਗ ਹੀ ਉਸਦਾ ਸ਼ੌਕ ਹੈ। ਹਾਲਾਂਕਿ ਸਜਾਦ ਇਸ ਤਰ੍ਹਾਂ ਦੇ ਸਰੀਰ ਕਾਰਨ ਨਿੱਜੀ ਜਿੰਦਗੀ 'ਚ ਕਈ ਸ਼ੌਕ ਪੂਰਾ ਨਹੀਂ ਕਰ ਪਾਉਂਦੇ। ਜਿਵੇਂ ਉਸ ਨੂੰ ਕਾਰ 'ਚ ਬੈਠਣ 'ਚ ਪਰੇਸ਼ਾਨੀ ਹੁੰਦੀ ਹੈ।
ਸਜਾਦ ਨੂੰ ਦੇਖ ਕੇ ਲੋਕ ਡਰ ਜਾਂਦੇ ਹਨ ਪਰ ਉਸਦੇ ਪਰਿਵਾਰ ਮੁਤਾਬਕ ਸਜਾਦ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਦੇਖ ਪਾਉਂਦੇ। ਉਹ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰਦੇ ਹਨ। ਉਹ ਸਰੀਰ ਦੇ ਭਾਵੇਂ ਸਖਤ ਹਨ ਪਰ ਅੰਦਰੋਂ ਕਾਫੀ ਨਰਮ ਦਿਲ ਹਨ।
ਪਾਕਿ ਨੂੰ ਸਬਕ ਸਿਖਾਉਣ ਦੀ ਤਿਆਰੀ 'ਚ ਟ੍ਰੰਪ, ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ ਸੰਭਵ
NEXT STORY