ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਪਾਕਿਸਤਾਨ ਪ੍ਰਤੀ ਸਖਤ ਰਵੱਈਆ ਅਪਨਾਉਣ ਦੀ ਤਿਆਰੀ 'ਚ ਹਨ। ਅਮਰੀਕਾ, ਪਾਕਿਸਤਾਨ 'ਚ ਸਥਿਤ ਅੱਤਵਾਦੀ ਅੱਡਿਆਂ 'ਤੇ ਸਖਤ ਕਾਰਵਾਈ ਕਰਨੀ ਚਾਹੁੰਦਾ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਫਗਾਨਿਸਤਾਨ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਚਲਦੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਕ ਅੰਗਰੇਜੀ ਅਖਬਾਰ ਮੁਤਾਬਕ ਟ੍ਰੰਪ ਪ੍ਰਸ਼ਾਸਨ ਪਾਕਿ ਸਥਿਤ ਅੱਤਵਾਦੀ ਅੱਡਿਆਂ 'ਤੇ ਅਮਰੀਕੀ ਡ੍ਰੋਨ ਹਮਲਿਆਂ ਦੇ ਦਾਇਰੇ ਨੂੰ ਵਧਾਉਣ ਦੇ ਨਾਲ ਹੀ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ ਨੁੰ ਰੋਕਣ ਅਤੇ ਇਕ ਗੈਰ ਨਾਟੋ ਮੈਂਬਰ ਦੇ ਰੂਪ 'ਚ ਉਸ ਦੇ ਸਟੇਟਸ ਨੂੰ ਘੱਟ ਕਰਨ 'ਤੇ ਚਰਚਾ ਕਰ ਰਿਹਾ ਹੈ।
ਹਾਲਾਂਕਿ ਕੁਝ ਅਧਿਕਾਰ ਸਰਕਾਰ ਦੇ ਇਨ੍ਹਾਂ ਕਦਮਾਂ ਦੇ ਸਫਲ ਹੋਣ ਦੇ ਬਾਰੇ 'ਚ ਸ਼ੰਕਾ 'ਚ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਕਿ ਅਸਫਲ ਰਹੀਆਂ। ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਪਾਕਿ ਨਾਲ ਬਿਹਤਰ ਸਹਿਯੋਗ ਦੀ ਉਮੀਦ ਕਰਦੇ ਹਨ ਨਾ ਕਿ ਸੰਬੰਧ ਤੋੜਨਾ।
ਟ੍ਰੰਪ ਪ੍ਰਸ਼ਾਸਨ 16 ਸਾਲ ਤੋਂ ਅਫਗਾਨਿਸਤਾਨ 'ਚ ਚੱਲੇ ਆ ਰਹੇ ਯੁੱਧ 'ਤੇ ਆਪਣੀ ਨੀਤੀ ਦੀ ਸਮੀਖੀਆ ਕਰ ਰਿਹਾ ਹੈ। ਇਸ ਮਾਮਲੇ 'ਤੇ ਵਾਈਟ ਹਾਊਸ ਅਤੇ ਪੇਂਟਾਗਨ ਨੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਉੱਥੇ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਾਵਾਲ ਨੇ ਵੀ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਆਸਟਰੇਲੀਆ 'ਚ ਭਾਰਤੀ ਵਰਕਰ ਦਾ ਕੀਤਾ ਗਿਆ ਸ਼ੋਸ਼ਣ, ਜੱਜ ਨੇ ਮਾਲਕਾਂ 'ਤੇ ਲਾਇਆ ਵੱਡਾ ਜ਼ੁਰਮਾਨਾ
NEXT STORY