ਕੋਲੰਬੀਆ (ਬਿਊਰੋ)— ਪੂਰੀ ਦੁਨੀਆ ਵਿਚ ਕ੍ਰਿਸਮਸ ਦਾ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਪਰ ਕੋਲੰਬੀਆ ਦਾ ਇਕ ਪਿੰਡ ਅਜਿਹਾ ਵੀ ਹੈ, ਜਿੱਥੇ ਫਰਵਰੀ ਮਹੀਨੇ ਕ੍ਰਿਸਮਸ ਮਨਾਇਆ ਜਾਂਦਾ ਹੈ। ਕਵਿਨਮਾਓ ਵਿਚ ਫਰਵਰੀ ਮਹੀਨੇ ਵਿਚ ਕ੍ਰਿਸਮਸ ਮਨਾਉਣ ਪਿੱਛੇ ਪਿੰਡ ਵਾਲੇ ਖਾਸ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ ਫਰਵਰੀ ਵਿਚ ਕ੍ਰਿਸਮਸ ਮਨਾਉਣ ਦੀ ਪਰੰਪਰਾ ਉਨ੍ਹਾਂ ਦੇ ਪੁਰਖਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ।
ਉਸ ਸਮੇਂ ਉਹ ਲੋਕ ਗੁਲਾਮ ਸਨ, ਜਿਨ੍ਹਾਂ ਨੂੰ 25 ਦਸੰਬਰ ਨੂੰ ਕ੍ਰਿਸਮਸ ਮਨਾਉਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੂੰ ਕ੍ਰਿਸਮਸ ਮਨਾਉਣ ਲਈ ਕੋਈ ਹੋਰ ਦਿਨ ਚੁਨਣ ਲਈ ਕਿਹਾ ਗਿਆ। ਉਦੋਂ ਇਸ ਪਿੰਡ ਦੇ ਪੁਰਖਿਆਂ ਨੇ ਫਰਵਰੀ ਦੇ ਮੱਧ ਵਿਚ ਕ੍ਰਿਸਮਸ ਮਨਾਉਣ ਦਾ ਫੈਸਲਾ ਲਿਆ ਅਤੇ ਉਦੋਂ ਤੋਂ ਹੁਣ ਤੱਕ ਇਹ ਪਰੰਪਰਾ ਇਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ।
ਕਵਿਨਮਾਓ ਪਿੰਡ ਦੇ ਲੋਕ ਇਸ ਦਿਨ ਕਾਲੇ ਬੇਬੀ ਯਿਸ਼ੂ ਦੀ ਮੂਰਤੀ ਦੀ ਪੂਜਾ ਕਰਦੇ ਹਨ। ਇਸ ਰੰਗੀਨ ਜਸ਼ਨ ਦੌਰਾਨ ਲੋਕ ਆਤਿਸ਼ਬਾਜ਼ੀ ਕਰਦੇ ਹਨ ਅਤੇ ਨੱਚਦੇ-ਟੱਪਦੇ ਹਨ। 53 ਸਾਲਾ ਅਧਿਆਪਿਕਾ ਬਾਲਮੋਰਸ ਵਾਯਾਫਰਾ ਨੇ ਦੱਸਿਆ ਕਿ 25 ਦਸੰਬਰ ਦਾ ਦਿਨ ਉਨ੍ਹਾਂ ਲਈ ਆਮ ਦਿਨ ਦੀ ਤਰ੍ਹਾਂ ਹੁੰਦਾ ਹੈ ਪਰ ਫਰਵਰੀ ਮਹੀਨੇ ਦਾ ਇਹ ਜਸ਼ਨ ਇਕ ਪਾਰਟੀ ਦੀ ਤਰ੍ਹਾਂ ਹੈ। ਇਸ ਜਸ਼ਨ ਵਿਚ ਅਸੀਂ ਆਪਣੇ ਭਗਵਾਨ ਪ੍ਰਤੀ ਸਨਮਾਨ ਪ੍ਰਗਟ ਕਰਦੇ ਹਾਂ।''
ਇਸ ਜਸ਼ਨ ਦੇ ਤਹਿਤ ਪਿੰਡ ਵਾਲੇ ਘਰ-ਘਰ ਜਾ ਕੇ ਯਿਸ਼ੂ ਨੂੰ ਲੱਭਦੇ ਹਨ। ਯਿਸ਼ੂ ਦੀ ਇਹ ਮੂਰਤੀ ਲੱਕੜ ਦੀ ਹੁੰਦੀ ਹੈ, ਜਿਸ ਨੂੰ ਪਿੰਡ ਵਿਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿਚ ਪੂਰੇ ਸਾਲ ਲਈ ਸੁਰੱਖਿਅਤ ਰੱਖਦਾ ਹੈ। ਮੂਰਤੀ ਮਿਲ ਜਾਣ 'ਤੇ ਲੋਕ ਉਸ ਨੂੰ ਪੂਰੇ ਪਿੰਡ ਵਿਚ ਘੁਮਾਉਂਦੇ ਹਨ। ਇਸ ਪਰੇਡ ਵਿਚ ਪਿੰਡ ਦਾ ਹਰ ਉਮਰ ਦਾ ਵਿਅਕਤੀ ਸ਼ਾਮਲ ਹੁੰਦਾ ਹੈ। ਇਹ ਲੋਕ ਪਰੀਆਂ ਅਤੇ ਫੌਜੀਆਂ ਦੀ ਪੋਸ਼ਾਕ ਪਹਿਨਦੇ ਹਨ। ਇਸ ਦੌਰਾਨ ਇਕ ਖਾਸ ਨਾਚ 'ਫੂਗਾ' (The dance of Escape) ਕੀਤਾ ਜਾਂਦਾ ਹੈ । ਇਸ ਨਾਚ ਵਿਚ ਲੋਕ ਹੱਥ-ਪੈਰਾਂ ਵਿਚ ਬੇੜੀ ਪਾਏ ਹੋਏ ਦਾਸਾਂ ਵਾਂਗ ਕਦਮਾਂ ਦੀ ਨਕਲ ਕਰਦੇ ਹਨ। ਇਹ ਤਿਉਹਾਰ ਅਗਲੇ ਦਿਨ ਖਤਮ ਹੁੰਦਾ ਹੈ।
ਜੁੜਵਾ ਭੈਣਾਂ ਨਾਲ ਵਿਆਹ ਰਚਾਉਣਗੇ ਜੁੜਵਾ ਭਰਾ, ਬਣੇ ਚਰਚਾ ਦਾ ਵਿਸ਼ਾ (ਤਸਵੀਰਾਂ)
NEXT STORY