ਲੰਡਨ- ਫਰਾਂਸ ਜਾਣ ਲਈ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਉਡੀਕ ਕਰ ਰਹੇ ਹਜ਼ਾਰਾਂ ਟਰੱਕ ਡਰਾਈਵਰ ਕੈਂਟ ਵਿਚ ਹੁਣ ਤੱਕ ਫਸੇ ਹੋਏ ਹਨ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਖ਼ਬਰ ਪਿੱਛੋਂ ਫਰਾਂਸ ਨੇ ਪਿਛਲੇ ਐਤਵਾਰ ਯੂ. ਕੇ. ਨਾਲ ਸਰਹੱਦ ਬੰਦ ਕਰ ਦਿੱਤੀ ਸੀ। ਹਾਲਾਂਕਿ, ਬੁੱਧਵਾਰ ਤੋਂ ਇਸ ਨੂੰ ਖੋਲ੍ਹ ਦਿੱਤਾ ਹੈ ਪਰ ਯੂ. ਕੇ. ਤੋਂ ਆਉਣ ਵਾਲੇ ਕਿਸੇ ਨੂੰ ਵੀ ਤਾਂ ਹੀ ਫਰਾਂਸ ਵਿਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ, ਜੇਕਰ ਕੋਰੋਨਾ ਰਿਪੋਰਟ ਨੈਗੇਟਿਵ ਹੈ।
ਲਗਭਗ 4,000 ਟਰੱਕ ਡਰਾਈਵਰ ਹੁਣ ਤੱਕ ਫਸੇ ਹੋਏ ਦੱਸੇ ਜਾ ਰਹੇ ਹਨ। ਬਲਾਕਜ ਨੂੰ ਹਟਾਉਣ ਲਈ ਸੈਂਕੜੇ ਫੌਜੀ ਜਵਾਨ ਤਾਇਨਾਤ ਕੀਤੇ ਗਏ ਹਨ। ਸਰਕਾਰ ਬਲਾਕਜ ਨੂੰ ਹਟਾਉਣ ਲਈ ਟੈਸਟਿੰਗ ਵਿਚ ਤੇਜ਼ੀ ਨਾਲ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇੱਥੇ ਵੱਡੀ ਮੁਸ਼ਕਲ ਇਹ ਪੈਦਾ ਹੋ ਰਹੀ ਹੈ ਕਿ ਫਰਾਂਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਈ ਵੀ ਜੋ ਸਰਹੱਦ ਪਾਰੋਂ ਆ ਰਿਹਾ ਹੈ, ਉਸ ਦੀ ਕੋਰੋਨਾ ਟੈਸਟਿੰਗ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਅਤੇ ਨੈਗੇਟਿਵ ਹੋਣ ਦੀ ਸੂਰਤ ਵਿਚ ਹੀ ਆਉਣ ਦੀ ਇਜਾਜ਼ਤ ਹੈ। ਬਲਾਕਜ ਨੂੰ ਹਟਾਉਣ ਵਿਚ ਫੌਜ ਦੇ 1,100 ਜਵਾਨਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਇਨ੍ਹਾਂ ਵਿਚੋਂ 300 ਤੋਂ ਵੱਧ ਟੈਸਟਿੰਗ ਵਿਚ ਲਾਏ ਗਏ ਹਨ। ਯੂ. ਕੇ. ਸਰਕਾਰ ਦਾ ਕਹਿਣਾ ਹੈ ਕਿ ਕੈਟਰਿੰਗ ਵੈਨਾਂ ਜ਼ਰੀਏ ਗਰਮਾ-ਗਰਮ ਖਾਣਾ ਇੱਥੇ ਫਸੇ ਹੋਏ ਟਰੱਕ ਡਰਾਈਵਰਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਹਨ। ਟਰਾਂਸਪੋਰਟ ਵਿਭਾਗ ਮੁਤਾਬਕ, ਬ੍ਰਿਟਿਸ਼ ਜਾਂਚਕਰਤਾਵਾਂ ਨੂੰ ਡੋਵਰ 'ਤੇ ਫਸੇ ਹੁਣ ਤੱਕ 2,364 ਡਰਾਈਵਰਾਂ ਵਿਚੋਂ ਸਿਰਫ ਤਿੰਨ ਕੋਵਿਡ ਮਾਮਲੇ ਮਿਲੇ ਹਨ
ਨੇਪਾਲ : ਓਲੀ ਵੱਲੋਂ ਸੰਸਦ ਅਚਾਨਕ ਭੰਗ ਕੀਤੇ ਜਾਣ ਖਿਲਾਫ਼ ਵਿਰੋਧ ਪ੍ਰਦਰਸ਼ਨ
NEXT STORY