ਕਾਠਮੰਡੂ- ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੂੰ ਇਕ ਨਵੀਂ ਰਾਜਨੀਤਿਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜਾਂ ਲੋਕਾਂ ਨੇ ਪੀ. ਐੱਮ. ਓਲੀ ਵੱਲੋਂ ਸੰਸਦ ਅਚਾਨਕ ਭੰਗ ਕੀਤੇ ਜਾਣ ਖਿਲਾਫ਼ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ, ਨਾਲ ਹੀ ਮੌਜੂਦਾ ਸਮਾਂ ਸਾਰਣੀ ਤੋਂ ਇਕ ਸਾਲ ਬਾਅਦ ਚੋਣਾਂ ਕਰਾਉਣ ਦੀ ਮੰਗ ਕੀਤੀ।
ਰਾਈਟਰ ਦੀ ਖ਼ਬਰ ਮੁਤਾਬਕ, ਤਿੰਨ ਸਾਬਕਾ ਪ੍ਰਧਾਨ ਮੰਤਰੀ ਵੀ ਸੈਂਕੜੇ ਕਾਰਕੁਨਾਂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਓਲੀ ਦੇ ਦਫ਼ਤਰ ਨੇੜੇ ਸੜਕ 'ਤੇ ਬੈਠ ਕੇ ਐਤਵਾਰ ਨੂੰ ਐਲਾਨੇ ਗਏ ਫੈਸਲਿਆਂ ਨੂੰ ਉਲਟਾਉਣ ਦੀ ਮੰਗ ਕੀਤੀ, ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਪਹਿਲਾਂ ਤੋਂ ਜੂਝ ਰਹੇ ਹਿਮਾਲੀਅਨ ਰਾਸ਼ਟਰ ਵਿਚ ਡੂੰਘੀ ਰਾਜਨੀਤਕ ਅਸ਼ਾਂਤੀ ਫੈਲ ਗਈ ਹੈ।
ਸਾਬਕਾ ਪ੍ਰਧਾਨ ਮੰਤਰੀਆਂ ਨੇ ਕਿਹਾ ਕਿ ਓਲੀ ਕੋਲ ਸੰਸਦ ਭੰਗ ਕਰਨ ਦਾ ਅਧਿਕਾਰ ਨਹੀਂ ਸੀ ਅਤੇ ਅਜਿਹਾ ਕਰਕੇ ਉਸ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਇਕ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, “ਅਸੰਤੁਸ਼ਟ ਪ੍ਰਧਾਨ ਮੰਤਰੀ ਵੱਲੋਂ ਸੰਸਦ ਭੰਗ ਕੀਤੇ ਜਾਣ ਖਿਲਾਫ਼ ਅਸੀਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਾਂਗੇ।'' ਉੱਥੇ ਹੀ, ਓਲੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਅਗਲੇ ਸਾਲ 30 ਅਪ੍ਰੈਲ ਅਤੇ 10 ਮਈ ਨੂੰ ਸੰਸਦੀ ਚੋਣਾਂ ਦੇ ਨਾਲ ਅੱਗੇ ਵਧਣ ਦਾ ਗੱਲ ਕਹੀ ਹੈ। ਇਸ ਵਿਚਕਾਰ, ਸੁਪਰੀਮ ਕੋਰਟ ਓਲੀ ਦੀ ਸੰਸਦ ਭੰਗ ਕਰਨ ਅਤੇ ਜਲਦ ਚੋਣਾਂ ਕਰਾਉਣ ਵਿਰੁੱਧ ਦਾਇਰ ਦਰਜਨਾਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਭੰਗ ਕਰਨ ਦੇ ਕਾਰਨ ਮੁਹੱਈਆ ਕਰਾਉਣ ਲਈ 3 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।
ਯੂ.ਏ.ਈ. 'ਚ ਫਸੇ ਪ੍ਰਵਾਸੀ ਭਾਰਤੀਆਂ ਨੂੰ ਮੁਫਤ ਉਪਲਬਧ ਕਰਾਈਆਂ ਗਈਆਂ ਬੁਨਿਆਦੀ ਸਹੂਲਤਾਂ
NEXT STORY