helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 09, 2025
ਭਾਰਤੀ ਸਟਾਰਟਅੱਪ ਦੀ "Ghar Wapsi":ਵਿਦੇਸ਼ ਤੋਂ...
ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਦੀ ਰਵਨੀਤ ਬਿੱਟੂ...
ਨੌਜਵਾਨ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ, ਭਾਰਤੀ ਫ਼ੌਜ...
IND vs NZ : ਭਾਰਤ ਨੂੰ ਮਿਲੀ ਤੀਜੀ ਸਫਲਤਾ,...
ਪੰਜਾਬ
ਮਨੋਰੰਜਨ
Photos
Videos
ਤਹਿਰਾਨ : ਈਰਾਨ ਦੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਅੰਤਿਮ ਯਾਤਰਾ ਵਿਚ ਮੰਗਲਵਾਰ ਨੂੰ ਹਜ਼ਾਰਾਂ ਲੋਕ ਸ਼ਾਮਿਲ ਹੋਏ। ਅਜ਼ਰਬੈਜਾਨ ਦੀ ਸਰਹੱਦ ਨੇੜੇ ਐਤਵਾਰ ਨੂੰ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਸੀ। ਈਰਾਨੀ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਪੂਰੇ ਈਰਾਨ ’ਚ ਸੋਗ ਦੀ ਲਹਿਰ ਹੈ। ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਕਾਲੇ ਕੱਪੜੇ ਪਾ ਕੇ ਸ਼ਾਮਿਲ ਹੋਏ। ਲੋਕਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਛਾਈ ਹੋਈ ਸੀ।
ਆਧੁਨਿਕ ਹਥਿਆਰਾਂ ਨਾਲ ਲੈਸ ਈਰਾਨੀ ਗਾਰਡ ਭੀੜ ’ਤੇ ਨਜ਼ਰ ਰੱਖ ਰਹੇ ਸਨ। ਈਰਾਨੀ ਅਧਿਕਾਰੀਆਂ ਨੇ ਆਪਣੇ ਨੇਤਾ ਦੀ ਅੰਤਿਮ ਵਿਦਾਈ ਦੌਰਾਨ ਭਾਸ਼ਣ ਦਿੱਤੇ ਅਤੇ ਸੋਗਮਈ ਸੰਗੀਤ ਵਜਾਇਆ ਗਿਆ। ਅੰਤਿਮ ਯਾਤਰਾ ਵਿਚ ਲੋਕਾਂ ਨੂੰ ਈਰਾਨੀ ਝੰਡੇ ਅਤੇ ਰਈਸੀ ਦੀਆਂ ਫੋਟੋਆਂ ਦੇ ਨਾਲ ਦੇਖਿਆ ਗਿਆ। ਕੁਝ ਲੋਕ ਫਿਲਸਤੀਨ ਦਾ ਝੰਡਾ ਵੀ ਲਿਆਏ ਹੋਏ ਸਨ। ਅੰਤਿਮ ਯਾਤਰਾ ਵਿਚ ਰਾਸ਼ਟਰਪਤੀ ਰਈਸੀ, ਵਿਦੇਸ਼ ਮੰਤਰੀ ਅਤੇ ਹੋਰ ਅਧਿਕਾਰੀਆਂ ਦੇ ਤਾਬੂਤ ਇਕ ਟਰੱਕ 'ਤੇ ਰੱਖੇ ਗਏ ਸਨ। ਤਾਬੂਤਾਂ ਨੂੰ ਸਫੈਦ ਫੁੱਲਾਂ ਨਾਲ ਸਜਾਇਆ ਗਿਆ ਸੀ। ਜਿਧਰੋਂ ਟਰੱਕ ਲੰਘ ਰਿਹਾ ਸੀ, ਲੋਕ ਤਾਬੂਤ ਨੂੰ ਛੂਹ ਰਹੇ ਸਨ। ਰਈਸੀ ਦੀ ਅੰਤਿਮ ਯਾਤਰਾ ਦੌਰਾਨ ਮੰਗਲਵਾਰ ਨੂੰ ਸਾਰੇ ਸਰਕਾਰੀ ਦਫਤਰ ਅਤੇ ਦੁਕਾਨਾਂ ਬੰਦ ਰਹੀਆਂ। ਈਰਾਨ ਦੇ ਰਾਸ਼ਟਰਪਤੀ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਇਆ ਜਾਵੇਗਾ।
ਹਾਦਸੇ ਵਾਲੀ ਥਾਂ ’ਤੇ ਸਭ ਤੋਂ ਪਹਿਲਾਂ ਪਹੁੰਚਾ ਤੁਰਕੀ ਦਾ ਬਲਾਗਰ ਅਜ਼ਰਬੈਜਾਨ ’ਚ ਇਕ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਈਰਾਨ ਪਰਤ ਰਹੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤੁਰਕੀ ਦੇ ਇਕ ਬਲਾਗਰ ਨੇ ਹੈਲੀਕਾਪਟਰ ਕਿਵੇਂ ਕ੍ਰੈਸ਼ ਹੋਇਆ, ਕਿੱਥੇ ਮਲਬਾ ਪਿਆ ਹੈ, ਸਾਰਾ ਮੰਜਰ ਆਪਣੇ ਵੀਡੀਓ ਵਿਚ ਸ਼ੂਟ ਕੀਤਾ ਹੈ। ਬਲਾਗਰ ਐਡਮ ਮੇਟਨ ਦੱਸਦੇ ਹਨ ਕਿ ਅਸੀਂ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਇੱਥੇ ਪਹੁੰਚੇ ਹਾਂ। ਉਹ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਸੀ। ਉਸ ਦੀ ਵੀਡੀਓ ਵਿਚ ਇਕ ਦਰੱਖਤ ਦੇ ਕੋਲ ਮਲਬਾ ਦੇਖਿਆ ਜਾ ਸਕਦਾ ਹੈ। ਬਲਾਗਰ ਇਸ ਮਲਬੇ ਨੂੰ ਈਰਾਨ ਦੇ ਰਾਸ਼ਟਰਪਤੀ ਰਈਸੀ ਦੇ ਹੈਲੀਕਾਪਟਰ ਦਾ ਦੱਸ ਰਿਹਾ ਹੈ। ਵੀਡੀਓ ’ਚ ਹਰ ਪਾਸੇ ਧੁੰਦ ਦੇਖੀ ਜਾ ਸਕਦੀ ਹੈ। ਹੈਲੀਕਾਪਟਰ 3 ਹਿੱਸਿਆਂ 'ਚ ਟੁੱਟਿਆ ਸੀ, ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਸੀ।
ਜੈਸ਼ੰਕਰ ਨੇ ਈਰਾਨੀ ਦੂਤਘਰ ਜਾ ਕੇ ਦਿੱਤੀ ਸ਼ਰਧਾਂਜਲੀ, ਅੰਤਿਮ ਸੰਸਕਾਰ ਲਈ ਈਰਾਨ ਜਾਣਗੇ ਉਪ ਰਾਸ਼ਟਰਪਤੀ ਧਨਖੜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਈਰਾਨੀ ਦੂਤਾਵਾਸ ਦਾ ਦੌਰਾ ਕੀਤਾ ਅਤੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਦੀ ਮੌਤ 'ਤੇ ਭਾਰਤ ਦੇ ਡੂੰਘੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਔਖੀ ਘੜੀ ਵਿੱਚ ਈਰਾਨ ਦੇ ਲੋਕਾਂ ਨਾਲ ਏਕਤਾ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰਈਸੀ ਅਤੇ ਅਬਦੁੱਲਾਯਾਨ ਨੂੰ ਭਾਰਤ ਦੇ ਮਿੱਤਰਾਂ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਭਾਰਤ-ਇਰਾਨ ਸਬੰਧਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਭਾਰਤ ਦੇ ਪ੍ਰਤੀਨਿਧੀ ਵਜੋਂ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਧਨਖੜ ਦੇ ਬੁੱਧਵਾਰ ਨੂੰ ਈਰਾਨ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ।
ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ
Stories You May Like
ਗਾਜ਼ਾ ਜੰਗਬੰਦੀ ਗੱਲਬਾਤ ਦੇ ਦੂਜੇ ਪੜਾਅ 'ਚ ਸਕਾਰਾਤਮਕ ਸੰਕੇਤ
ਰੂਸੀ ਹਵਾਈ ਰੱਖਿਆ ਨੇ 88 ਯੂਕ੍ਰੇਨੀ ਡਰੋਨ ਕੀਤੇ ਤਬਾਹ
ਪਨਾਮਾ ਦਾ ਅਹਿਮ ਕਦਮ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਸੈਂਕੜੇ ਪ੍ਰਵਾਸੀ ਕੀਤੇ...
ਤੜਕਸਾਰ ਡਿੱਗ ਪਈ ਕੈਂਪ ਦੀ ਛੱਤ, 6 ਲੋਕਾਂ ਦੀ ਮੌਤ
ਰੂਸ ਨੇ ਕੁਰਸਕ 'ਚ ਯੂਕ੍ਰੇਨੀ ਸੈਨਾ ਨੂੰ ਘੇਰਿਆ, ਜ਼ੇਲੇਂਸਕੀ ਦੀ ਵਧੀ ਚਿੰਤਾ
ਦੱਖਣੀ ਅਫਰੀਕਾ 'ਚ ਖਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਨਾਰੀ ਦਿਵਸ ਮੌਕੇ ਇਟਲੀ 'ਚ ਹਜ਼ਾਰਾਂ ਔਰਤਾਂ ਨੇ ਕੱਢਿਆ ਸ਼ਾਂਤੀ ਮਾਰਚ
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ...
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
ਤਾਲਿਬਾਨ ਨੇ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ 'ਤੇ ਦਿੱਤਾ ਜ਼ੋਰ
ਧੋਖਾਧੜੀ ਦੇ ਦੋਸ਼ 'ਚ ਭਾਰਤੀ ਸਮੇਤ 7 ਗ੍ਰਿਫ਼ਤਾਰ
Champions Trophy ਫਾਈਨਲ 'ਚ ਵਿਰਾਟ ਕੋਹਲੀ ਬਣਾ ਸਕਦੇ ਹਨ ਇਹ 3 ਵੱਡੇ ਰਿਕਾਰਡ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ UK ਦੀ ਕੰਪਨੀ ਵੱਲੋਂ craft drinks 'ਚ ਭਾਰਤੀਆਂ...
50 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਖਰਚਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਪਾਕਿਸਤਾਨ 'ਚ 10 ਅੱਤਵਾਦੀ ਗ੍ਰਿਫ਼ਤਾਰ, ਪੁਲਸ ਦਾ ਵੱਡੇ ਹਮਲੇ ਨੂੰ ਨਾਕਾਮ ਕਰਨ ਦਾ...
CT 2025: ਫਾਈਨਲ 'ਚ ਵਿਰਾਟ-ਕੋਹਲੀ ਨਹੀਂ, ਇਹ ਖਿਡਾਰੀ ਬਣੇਗਾ ਗੇਮ ਚੇਂਜਰ, ਸਾਹਮਣੇ...
ਮਹਾਦੋਸ਼ ਦਾ ਸਾਹਮਣਾ ਕਰ ਰਹੇ ਦੱਖਣੀ ਕੋਰੀਆਈ ਰਾਸ਼ਟਰਪਤੀ ਜੇਲ੍ਹ ਤੋਂ ਰਿਹਾਅ
ਪਾਕਿਸਤਾਨ 'ਚ ਭਾਰਤ ਦੇ ਇਕ ਹੋਰ ਦੁਸ਼ਮਣ ਦਾ ਅੰਤ, ISI ਏਜੰਟ ਦੀ ਹੱਤਿਆ
Subscribe Now!