ਲੰਡਨ— ਬ੍ਰਿਟੇਨ 'ਚ ਹਜ਼ਾਰਾਂ ਲੋਕਾਂ ਨੇ ਇਕ ਆਨਲਾਈਨ ਦਰਖਾਸਤ 'ਤੇ ਦਸਤਖਤ ਕਰਕੇ ਬ੍ਰਿਟਿਸ਼ ਗ੍ਰਹਿ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਭਾਰਤੀ ਔਰਤ ਨੂੰ ਦੇਸ਼ 'ਚ ਰਹਿਣ ਦੀ ਇਜਾਜ਼ਤ ਦੇਵੇ, ਜੋ ਇਕ ਦੁਰਲੱਭ ਬੀਮਾਰੀ ਨਾਲ ਪੀੜਤ ਹੈ ਤੇ ਫਿਲਹਾਲ ਇਸ ਬੀਮਾਰੀ ਦਾ ਇਲਾਜ ਭਾਰਤ 'ਚ ਮੁਹੱਈਆ ਨਹੀਂ ਹੈ।
ਭਾਰਤੀ ਔਰਤ ਭਵਾਨੀ ਐਸਪਥੀ ਕ੍ਰੋਹਨ ਰੋਗ ਨਾਲ ਪੀੜਤ ਹੈ। ਕ੍ਰੋਹਨ ਰੋਗ ਪਾਚਨ ਤੰਤਰ ਦੀ ਬੀਮਾਰੀ ਹੈ, ਜਿਸ ਦਾ ਇਲਾਜ ਫਿਲਹਾਲ ਭਾਰਤ 'ਚ ਉਪਲੱਬਧ ਨਹੀਂ ਹੈ। ਭਵਾਨੀ ਦੇ ਸਮਰਥਨ 'ਚ ਅਰਜ਼ੀ 'ਤੇ ਚੇਂਜ.ਓਆਰਜੀ 'ਤੇ ਕਰੀਬ 1.50 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ। ਇਸ ਦੀ ਸ਼ੁਰੂਆਤ 31 ਸਾਲਾ ਕਲਾਕਾਰ ਦੇ ਮੰਗੇਤਰ ਮਾਰਟਿਨ ਮੈਂਗਲਰ ਨੇ ਕੀਤੀ ਹੈ। ਮੈਂਗਲਰ ਜਰਮਨੀ ਦੇ ਨਾਗਰਿਕ ਹਨ। ਲੰਡਨ ਨਿਵਾਸੀ ਭਵਾਨੀ ਦਾ ਮਾਮਲਾ ਹਾਲ 'ਚ ਉਦੋਂ ਸਾਹਮਣੇ 'ਚ ਆਇਆ ਜਦੋਂ ਇਹ ਗੱਲ ਪਤਾ ਲੱਗੀ ਕਿ ਬ੍ਰਿਟੇਨ 'ਚ ਮਨੁੱਖੀ ਅਧਿਕਾਰ 'ਤੇ ਰਹਿਣ ਦੀ ਉਨ੍ਹਾਂ ਦੀ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ। ਮੈਂਗਲਰ ਦੀ ਅਰਜ਼ੀ 'ਲੇਟ ਭਵਾਨੀ ਲਿਵ' 'ਚ ਲਿਖਿਆ ਹੈ ਕਿ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਰਹਿਣ ਦੀ ਲੋੜ ਹੈ ਪਰ ਗ੍ਰਹਿ ਵਿਭਾਗ ਉਨ੍ਹਾਂ ਨੂੰ ਭਾਰਤ ਵਾਪਸ ਭੇਜਣਾ ਚਾਹੁੰਦਾ ਹੈ। ਉਨ੍ਹਾਂ ਨੇ ਅਜਿਹੀ ਸਥਿਤੀ 'ਚ ਉਸ ਨੂੰ ਵਾਪਸ ਭੇਜਣ ਦੀ ਗੱਲ ਕਹੀ ਜਦੋਂ ਉਹ ਬੇਹੋਸ਼ ਤੇ ਕੋਮਾ 'ਚ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਭਾਰਤ ਵਾਪਸ ਭੇਜਿਆ ਗਿਆ ਤਾਂ ਉਸ ਦੀ ਜਾਨ ਖਤਰੇ 'ਚ ਪੈ ਜਾਵੇਗੀ। ਗ੍ਰਹਿ ਵਿਭਾਗ ਨੇ ਕਿਹਾ ਕਿ ਭਵਾਨੀ ਦੇ ਮਾਮਲੇ ਦੀ ਦੁਬਾਰਾ ਸਮੀਖਿਆ ਕੀਤੀ ਜਾ ਰਹੀ ਹੈ ਕਿਉਂਕਿ ਉਸ ਨੂੰ ਮਾਰਚ 'ਚ 'ਤਾਜ਼ਾ ਸਬੂਤ' ਮੁਹੱਈਆ ਕਰਵਾਏ ਗਏ ਹਨ।
ਆਸਟ੍ਰੀਆ 'ਚ ਚਾਂਸਲਰ ਨੇ ਸੰਸਦੀ ਚੋਣਾਂ ਕਰਵਾਉਣ ਦੀ ਕੀਤੀ ਪੇਸ਼ਕਸ਼
NEXT STORY