ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਚੀਨ ਦੇ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਕਿਹਾ ਕਿ ਬੀਜ਼ਿੰਗ ਤੋਂ ਖਤਰਾ 'ਹਰ ਦਿਨ' ਵਧ ਰਿਹਾ ਹੈ। ਉਨ੍ਹਾਂ ਨੇ ਸਿਖਲਾਈ ਉਦੇਸ਼ਾਂ ਦੇ ਲਈ ਤਾਈਵਾਨ ਦੀ ਧਰਤੀ 'ਤੇ ਅਮਰੀਕੀ ਫੌਜੀਆਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਇਕ ਇੰਟਰਵਿਊ 'ਚ ਤਸਾਈ ਨੇ ਕਿਹਾ ਕਿ ਜੋ ਚੀਨ ਦੇ ਦੱਖਣੀ ਪੂਰਬੀ ਤੱਟ ਤੋਂ 200 ਕਿਲੋਮੀਟੀਰ (124 ਮੀਲ) ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ, ਲੋਕਤੰਤਰ ਦਾ ਇਕ "beacon" ਭਾਵ ਪ੍ਰਕਾਸ਼ ਸੀ ਜਿਸ ਨੂੰ ਲੋਕਤੰਤਰਿਕ ਮੁੱਲਾਂ 'ਚ ਦੁਨੀਆ ਭਰ 'ਚ ਵਿਸ਼ਵਾਸ ਬਣਾਏ ਰੱਖਣ ਲਈ ਬਚਾਅ ਦੀ ਲੋੜ ਹੈ।
ਇਸ ਵਿਚਾਲੇ ਤਾਈਵਾਨ ਦੇ ਰੱਖਿਆ ਚਿਊ ਕੁਓ-ਚੇਂਗ ਨੇ ਕਿਹਾ ਕਿ ਤਾਈਵਾਨ ਨੂੰ ਆਪਣਾ ਬਚਾਅ ਕਰਨ ਲਈ ਤਿਆਰ ਰਹਿਣਾ ਚਾਹੀਦਾ। ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਹੋਰ ਦੇਸ਼ਾਂ 'ਤੇ ਪੂਰੀ ਤਰ੍ਹਾਂ ਨਾਲ ਨਿਰਭਰ ਨਹੀਂ ਰਹਿ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਅਮਰੀਕਾ ਸਾਡੇ ਨਾਲ ਹੋਵੇਗਾ ਪਰ ਸਾਨੂੰ ਖੁਦ ਲਈ ਇਸ ਲਈ ਤਿਆਰ ਰਹਿਣਾ ਹੋਵੇਗਾ। ਚਿਊ ਕੁਓ-ਚੇਂਗ ਨੇ ਕਿਹਾ ਹੈ ਕਿ ਸਾਨੂੰ ਖੁਦ 'ਤੇ ਭਰੋਸਾ ਕਰਨਾ ਚਾਹੀਦਾ। ਜੇਕਰ ਕੋਈ ਦੋਸਤ ਦੇਸ਼ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਖੁਸ਼ੀ ਹੋਵੇਗੀ ਪਰ ਅਸੀਂ ਪੂਰੀ ਤਰ੍ਹਾਂ ਨਾਲ ਇਸ 'ਤੇ ਨਿਰਭਰ ਨਹੀਂ ਹੋ ਸਕਦੇ। ਚੀਊ ਨੇ ਚੀਨ ਅਤੇ ਤਾਈਵਾਨ ਦੇ ਵਿਚਾਲੇ ਵਧਦੇ ਤਣਾਅ ਨੂੰ 40 ਸਾਲਾਂ 'ਚ ਹੁਣ ਤੱਕ ਦਾ ਸਭ ਤੋਂ ਗੰਭੀਰ ਮੁੱਦਾ ਦੱਸਿਆ ਹੈ।
ਤਾਈਵਾਨ ਅਤੇ ਚੀਨ ਦੇ ਵਿਚਾਲੇ ਤਣਾਅ ਆਪਣੇ ਉੱਚ ਪੱਧਰ 'ਤੇ ਹੈ। ਅਕਤੂਬਰ ਮਹੀਨੇ 'ਚ ਚੀਨ ਨੇ ਤਾਈਵਾਨ ਦੇ ਹਾਵੀਆ ਖੇਤਰ 'ਚ ਕਰੀਬ 200 ਲੜਾਕੂ ਜਹਾਜ਼ ਭੇਜੇ ਹਨ। ਤਾਈਵਾਨ ਤੋਂ ਇਸ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨ ਦੇ ਕੋਲ 2025 ਤੱਕ ਦੀਪ 'ਤੇ ਆਕਰਮਣ ਕਰਨ ਦੀ ਵਿਆਪਕ ਸਮਰੱਥਾ ਹੋਵੇਗੀ। ਅਜਿਹੇ 'ਚ ਸਾਨੂੰ ਅਲਰਟ ਰਹਿਣ ਦੀ ਲੋੜ ਹੈ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਹਾਲ ਹੀ 'ਚ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜੇਕਰ ਚੀਨ ਸਾਡੇ ਖਿਲਾਫ ਕੋਈ ਕਦਮ ਚੁੱਕਦਾ ਹੈ ਤਾਂ ਅਮਰੀਕੀ ਤਾਈਵਾਨ ਦੀ ਰੱਖਿਆ ਕਰੇਗਾ।
ਅਮਰੀਕਾ ਦੇ ਨਾਲ ਸਾਡੇ ਲੰਬੇ ਸਮੇਂ ਤੋਂ ਸਬੰਧ ਅਤੇ ਅਮਰੀਕਾ ਅਤੇ ਕਾਂਗਰਸ ਦੇ ਲੋਕਾਂ ਦੇ ਸਮਰਥਨ ਨੂੰ ਦੇਖਦੇ ਹੋਏ ਮੈਨੂੰ ਵਿਸ਼ਵਾਸ ਹੈ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਚੀਨ ਦੇ ਤਾਈਵਾਨ 'ਤੇ ਹਮਲਾ ਕਰਨ ਦੀ ਸਥਿਤੀ 'ਚ ਅਮਰੀਕਾ ਤਾਈਵਾਨ ਦੇ ਬਚਾਅ 'ਚ ਸਾਹਮਣੇ ਆਵੇਗਾ। ਇਹ ਪੁੱਛੇ ਜਾਣ 'ਤੇ ਕਿ ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਕੀ ਅਮਰੀਕਾ ਤਾਈਵਾਨ ਦੀ ਰੱਖਿਆ ਕਰੇਗਾ? ਇਸ ਦਾ ਜਵਾਬ ਦਿੰਦੇ ਹੋਏ ਬਾਈਡੇਨ ਨੇ ਕਿਹਾ ਕਿ ਹਾਂ, ਅਸੀਂ ਅਜਿਹਾ ਕਰਨ ਲਈ ਪ੍ਰਤੀਬੰਧ ਹੈ। ਜੋ ਬਾਈਡੇਨ ਦੇ ਇਸ ਬਿਆਨ ਦਾ ਤਾਈਵਾਨ 'ਚ ਸਵਾਗਤ ਕੀਤਾ ਗਿਆ ਹੈ।
ਮਨਮੀਤ ਹਮੇਸ਼ਾ ਸਾਡੇ ਚੇਤਿਆਂ 'ਚ ਵਸਦਾ ਰਹੇਗਾ, ਬ੍ਰਿਸਬੇਨ 'ਚ ਪੰਜਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ (ਤਸਵੀਰਾਂ)
NEXT STORY