ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਐਰੀਜ਼ੋਨਾ ਵਿੱਚ ਇੱਕ ਦਰਦਨਾਕ ਘਟਨਾ ਵਿੱਚ ਇੱਕ ਔਰਤ ਸਮੇਤ 3 ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਘਾਟੀ ਝੀਲ 'ਤੇ ਵਾਪਰਿਆ। ਕੋਕੋਨੀਨੋ ਕਾਉਂਟੀ ਸ਼ੈਰਿਫ ਦਫ਼ਤਰ (ਸੀ.ਸੀ.ਐੱਸ.ਓ.) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ, 'ਝੀਲ ਵਿਚ ਡਿੱਗ ਕੇ ਮਰਨ ਵਾਲੇ ਲੋਕਾਂ ਦੀ ਪਛਾਣ ਨਰਾਇਣ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਵਜੋਂ ਹੋਈ ਹੈ। ਤਿੰਨੋਂ ਐਰੀਜ਼ੋਨਾ ਦੇ ਚੈਂਡਲਰ ਦੇ ਰਹਿਣ ਵਾਲੇ ਸਨ ਅਤੇ ਮੂਲ ਰੂਪ ਵਿੱਚ ਭਾਰਤੀ ਸਨ।' ਚੈਂਡਲਰ ਫੀਨਿਕਸ ਦਾ ਇੱਕ ਉਪਨਗਰ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਕਈ ਵਾਹਨਾਂ ਦੀ ਹੋਈ ਆਪਸੀ ਟੱਕਰ, ਭਾਰਤੀ ਮੂਲ ਦੇ 26 ਸਾਲਾ ਗੱਭਰੂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢ ਲਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸੀ.ਸੀ.ਐੱਸ.ਓ. ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਮੁਤਾਬਕ, ''ਦੋ ਪੁਰਸ਼ ਅਤੇ ਇਕ ਔਰਤ ਦੇ ਜੰਮੀ ਹੋਈ ਝੀਲ 'ਤੇ ਸੈਰ ਦੌਰਾਨ ਬਰਫ਼ ਦੇ ਟੁੱਟ ਜਾਣ ਨਾਲ ਉਸ ਵਿਚ ਡਿੱਗ ਜਾਣ ਦੇ ਬਾਅਦ ਖੇਤਰ ਦੇ ਇਕ ਸਬਸਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ।' ਅਮਰੀਕਾ ਅਤੇ ਕੈਨੇਡਾ ਵਿੱਚ ਸਖ਼ਤ 10 ਲੱਖ ਤੋਂ ਵੱਧ ਲੋਕ ਭਿਆਨਕ ਠੰਡ ਦਾ ਸਾਹਮਣਾ ਕਰ ਰਹੇ ਹਨ। ਕਿਊਬਿਕ ਤੋਂ ਟੈਕਸਾਸ ਤੱਕ 3,200 ਕਿਲੋਮੀਟਰ ਤੋਂ ਜ਼ਿਆਦਾ ਦੇ ਖੇਤਰ 'ਚ ਬਰਫੀਲੇ ਤੂਫ਼ਾਨ ਦਾ ਕਹਿਰ ਹੈ, ਜਿਸ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ: ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ
ਅਮਰੀਕਾ: ਬਰਫੀਲੇ ਤੂਫਾਨ 'ਚ ਜੰਮਿਆ ਝਰਨਾ, ਹੁਣ ਤੱਕ 60 ਮੌਤਾਂ, ਗੱਡੀਆਂ 'ਚੋਂ ਮਿਲ ਰਹੀਆਂ ਜੰਮੀਆਂ ਲਾਸ਼ਾਂ
NEXT STORY