ਜਕਾਰਤਾ (ਯੂ. ਐੱਨ. ਆਈ.): ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਦੇ ਤਪਾਨੁਲੀ 'ਚ ਜ਼ਮੀਨ ਖਿਸਕਣ ਕਾਰਨ ਬੰਦ ਹੋਏ ਹਾਈਵੇਅ 'ਤੇ ਫਿਰ ਤੋਂ ਜ਼ਮੀਨ ਖਿਸਕਣ ਕਾਰਨ ਕਾਰ 'ਚ ਸਫਰ ਕਰ ਰਹੇ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤਾਰੁਤੁੰਗ-ਸਿਬੋਲਗਾ ਰਾਸ਼ਟਰੀ ਰਾਜਮਾਰਗ 'ਤੇ ਟ੍ਰੈਫਿਕ ਜਾਮ ਵਿਚਕਾਰ ਅਚਾਨਕ ਸੜਕ ਕਿਨਾਰੇ ਇੱਕ ਚੱਟਾਨ ਡਿੱਗ ਗਈ, ਜਿਸ ਨਾਲ ਕਈ ਵਾਹਨ ਪ੍ਰਭਾਵਿਤ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਟਰੱਕ 'ਚੋਂ ਚੋਰੀ ਹੋਏ 'ਮੈਮਰੀ ਕਾਰਡ' ਨਾਲ ਖੁੱਲ੍ਹੀ 'ਦੋਹਰੇ ਕਤਲ' ਦੀ ਗੁੱਥੀ
ਉਨ੍ਹਾਂ ਕਿਹਾ, 'ਮ੍ਰਿਤਕਾਂ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਪਤੀ, ਪਤਨੀ ਅਤੇ ਇੱਕ ਬੱਚਾ ਸ਼ਾਮਲ ਹੈ।' ਸੱਤ ਲੋਕ ਮਾਮੂਲੀ ਜ਼ਖ਼ਮੀ ਹੋ ਗਏ ਅਤੇ ਛੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ਮੀਨ ਖਿਸਕਣ ਕਾਰਨ ਇੱਕ ਘਰ, ਪੰਜ ਮਿੰਨੀ ਬੱਸਾਂ, ਇੱਕ ਲੌਜਿਸਟਿਕ ਟਰੱਕ ਅਤੇ ਕੁਝ ਮੋਟਰਸਾਈਕਲ ਵੀ ਨੁਕਸਾਨੇ ਗਏ। ਅੱਜ ਸਵੇਰੇ ਢਿੱਗਾਂ ਦੇ ਮਲਬੇ ਨੂੰ ਹਟਾ ਕੇ ਸੜਕ ’ਤੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ 5 ਫਰਵਰੀ ਤੱਕ ਤੇਜ਼ ਹਵਾਵਾਂ ਨਾਲ ਲਗਾਤਾਰ ਭਾਰੀ ਮੀਂਹ ਅਤੇ ਹੋਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਟਰੱਕ 'ਚੋਂ ਚੋਰੀ ਹੋਏ 'ਮੈਮਰੀ ਕਾਰਡ' ਨਾਲ ਖੁੱਲ੍ਹੀ 'ਦੋਹਰੇ ਕਤਲ' ਦੀ ਗੁੱਥੀ
NEXT STORY