ਹਵਾਈ : ਹਵਾਈ ਦੇ ਕਾਉਈ (Kauai) ਟਾਪੂ 'ਤੇ ਇੱਕ ਭਿਆਨਕ ਹੈਲੀਕਾਪਟਰ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਅਧਿਕਾਰੀਆਂ ਅਨੁਸਾਰ, ਨਾ ਪਾਲੀ ਤੱਟ (Na Pali Coast) ਦੇ ਇੱਕ ਦੂਰ-ਦੁਰਾਡੇ ਬੀਚ 'ਤੇ ਸੈਲਾਨੀਆਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।
ਕਾਉਈ ਫਾਇਰ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਕਲਾਲਾਉ ਬੀਚ (Kalalau Beach) 'ਤੇ ਵਾਪਰਿਆ। ਹੈਲੀਕਾਪਟਰ ਵਿੱਚ ਇੱਕ ਪਾਇਲਟ ਅਤੇ ਚਾਰ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਖੇਤਰ ਕਾਫ਼ੀ ਦੂਰ-ਦੁਰਾਡੇ ਹੈ ਅਤੇ ਇੱਥੇ ਸਿਰਫ਼ ਪੈਦਲ ਯਾਤਰਾ (hiking) ਜਾਂ ਬੇੜੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਪੁਲਸ ਮੁਤਾਬਕ, ਹਾਦਸੇ 'ਚ ਤਿੰਨ ਲੋਕਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਜ਼ਖਮੀਆਂ ਨੂੰ ਇਲਾਜ ਲਈ ਵਿਲਕੋਕਸ ਮੈਡੀਕਲ ਸੈਂਟਰ (Wilcox Medical Center) ਲਿਜਾਇਆ ਗਿਆ ਹੈ। ਕਾਉਈ ਦੇ ਮੇਅਰ ਡੇਰੇਕ ਕਾਵਾਕਾਮੀ ਨੇ ਅਮਰੀਕੀ ਕੋਸਟ ਗਾਰਡ, ਸਥਾਨਕ ਪੁਲਸ ਅਤੇ ਫਾਇਰ ਵਿਭਾਗ ਦੇ ਸਾਂਝੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਉਈ ਵਿੱਚ ਆਉਣ ਵਾਲਾ ਹਰ ਵਿਅਕਤੀ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ ਅਤੇ ਸਾਡੇ ਬਚਾਅ ਕਰਮਚਾਰੀ ਇਸੇ ਭਾਵਨਾ ਨਾਲ ਕੰਮ ਕਰਦੇ ਹਨ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹੈਲੀਕਾਪਟਰ 'ਏਅਰਬੋਰਨ ਐਵੀਏਸ਼ਨ' (Airborne Aviation) ਕੰਪਨੀ ਦਾ ਸੀ, ਜੋ ਕਾਉਈ ਦੇ ਖ਼ੂਬਸੂਰਤ ਨਜ਼ਾਰਿਆਂ ਦੀ ਸੈਰ ਕਰਵਾਉਣ ਲਈ ਜਾਣੀ ਜਾਂਦੀ ਹੈ। ਕੰਪਨੀ ਵੱਲੋਂ ਇੱਕ ਵਿਸ਼ੇਸ਼ “ਡੋਰਸ-ਆਫ” (ਬਿਨਾਂ ਦਰਵਾਜ਼ਿਆਂ ਵਾਲਾ) ਰੋਮਾਂਚਕ ਟੂਰ ਵੀ ਚਲਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜੁਲਾਈ 2024 ਵਿੱਚ ਵੀ ਕਾਉਈ 'ਚ ਇੱਕ ਟੂਰ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ, ਜਿਸ 'ਚ ਪਾਇਲਟ ਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਖ਼ਰਾਬ ਮੌਸਮ ਅਤੇ ਹਵਾ ਦੇ ਤੇਜ਼ ਵੇਗ ਕਾਰਨ ਹੈਲੀਕਾਪਟਰ ਦੇ ਪੱਖੇ (Rotor Blades) ਉਸ ਦੇ ਫਰੇਮ ਨਾਲ ਟਕਰਾ ਗਏ ਸਨ। ਫਿਲਹਾਲ ਤਾਜ਼ਾ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Conservative ਪਾਰਟੀ ਨੇ ਹੋਨਵੀਰ ਸਿੰਘ ਰੰਧਾਵਾ ਨੂੰ ਐਲਾਨਿਆ ਮੇਅਰ ਦਾ ਉਮੀਦਵਾਰ
NEXT STORY