ਸੁਪੀਰੀਅਰ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਨੇਬ੍ਰਾਸਕਾ ਵਿਚ ਅਨਾਜ ਦੇ ਇਕ ਗੋਦਾਮ ਵਿਚ ਹੋਈ ਗੋਲੀਬਾਰੀ ਦੀ ਇਕ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ। ‘ਨੇਬ੍ਰਾਸਕਾ ਸਟੇਟ ਪੈਟਰੋਲ’ ਨੇ ਦੱਸਿਆ ਕਿ ਗੋਦਾਮ ਵਿਚ ਨੌਕਰੀ ਕਰਨ ਵਾਲੇ ਮੈਕਸ ਹੋਸਕਿਨਸਨ (61) ਨੂੰ ਵੀਰਵਾਰ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਉਹ ਦੁਪਹਿਰ ਕਰੀਬ 2 ਵਜੇ ਬੰਦੂਕ ਲੈ ਕੇ ਗੋਦਾਮ ਵਿਚ ਪਰਤਿਆ ਅਤੇ ਉਸ ਨੇ 3 ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਬਾਅਦ ਇਕ ਹੋਰ ਕਰਮੀ ਨੇ ਹੋਸਕਿਨਸਨ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਤਰ ’ਚ ਰਹਿੰਦੇ ਭਾਰਤੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਹ ਨਵਾਂ ਕਾਨੂੰਨ ਜਲਦ ਹੋਵੇਗਾ ਲਾਗੂ
ਉਨ੍ਹਾਂ ਦੱਸਿਆ ਕਿ ਇਹ ਗੋਲੀਬਾਰੀ ਕੰਸਾਸ ਸਰਹੱਦ ਦੇ ਨੇੜੇ ਦੱਖਣ-ਪੂਰਬੀ ਨੇਬ੍ਰਾਸਕਾ ਵਿਚ ਸਥਿਤ ਸੁਪੀਰੀਅਰ ਸ਼ਹਿਰ ਦੇ ‘ਅਗਰੇਕਸ ਐਲੀਵੇਟਰ’ ਨਾਮ ਦੇ ਗੋਦਾਮ ਵਿਚ ਵਾਪਰੀ। ‘ਪੈਟਰੋਲ’ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਹੋਸਕਿਨਸਨ ਦੇ ਗੋਲੀਬਾਰੀ ਕਰਨ ਦੇ ਬਾਅਦ ਇਕ ਹੋਰ ਕਰਮੀ ਨੇ ਦਫ਼ਤਰ ਤੋਂ ਬੰਦੂਕ ਲਈ ਅਤੇ ਹੋਸਕਿਨਸਨ ’ਤੇ ਗੋਲੀਆਂ ਚਲਾ ਦਿੱਤੀਆਂ। ਹੋਸਕਿਨਸਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੋਸਕਿਨਸਨ ਨੇ ਜਿਨ੍ਹਾਂ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ, ਉਨ੍ਹਾਂ ਵਿਚੋਂ ਇਕ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਇਕ ਹੋਰ ਵਿਅਕਤੀ ਨੂੰ Çਲੰਕਨ ਸਥਿਤ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਤੀਜੇ ਵਿਅਕਤੀ ਦਾ ਸੁਪੀਰੀਅਰ ਦੇ ਇਕ ਹਸਪਤਾਲ ਵਿਚ ਇਲਾਜ਼ ਕੀਤਾ ਗਿਆ। ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਵੱਲੋਂ 100 ਕਰੋੜ ਟੀਕਾਕਰਨ 'ਤੇ ਦੁਨੀਆ ਨੂੰ ਮਾਣ, WHO ਸਮੇਤ ਕਈ ਦੇਸ਼ਾਂ ਨੇ ਦਿੱਤੀਆਂ ਵਧਾਈਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੈਕਸੀਕੋ ਦੇ ਰੈਸਟੋਰੈਂਟ 'ਚ ਗੋਲੀਬਾਰੀ, ਇੱਕ ਭਾਰਤੀ ਸਮੇਤ ਦੋ ਦੀ ਮੌਤ
NEXT STORY