ਦੋਹਾ : ਕਤਰ ਵਿਚ ਨੌਕਰੀ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਲਈ ਇਕ ਚੰਗੀ ਖ਼ਬਰ ਹੈ। ਨਵੇਂ ਕਾਨੂੰਨ ਮੁਤਾਬਕ ਹੁਣ ਕਤਰ ਦੀਆਂ ਕੰਪਨੀਆਂ ਨੂੰ ਆਪਣੇ ਪ੍ਰਵਾਸੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੈਲਥ ਇੰਸ਼ੋਰੈਂਸ ਪਾਲਿਸੀ ਮੁਹੱਈਆ ਕਰਾਉਣੀ ਹੋਵੇਗੀ। ਕਤਰ ਦੇ ਅਮੀਰ ਨੇ ਇਸੇ ਹਫ਼ਤੇ ਨਵੇਂ ਕਾਨੂੰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕਤਰ ਵਿਚ ਆਉਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਸਿਹਤ ਬੀਮਾ ਯੋਜਨਾ ਖ਼ਰੀਦਣਾ ਜ਼ਰੂਰੀ ਹੁੰਦਾ ਹੈ, ਜੋ ਦੇਸ਼ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਕਵਰ ਕਰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਵੱਲੋਂ 100 ਕਰੋੜ ਟੀਕਾਕਰਨ 'ਤੇ ਦੁਨੀਆ ਨੂੰ ਮਾਣ, WHO ਸਮੇਤ ਕਈ ਦੇਸ਼ਾਂ ਨੇ ਦਿੱਤੀਆਂ ਵਧਾਈਆਂ
ਕਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ਵਿਚ ਵਿਦੇਸ਼ੀ ਨਿਵਾਸੀ ਅਤੇ ਸੈਲਾਨੀ ਮਾਮੂਲੀ ਫ਼ੀਸ ਦੇ ਕੇ ਸਰਕਾਰੀ ਸਿਹਤ ਕਾਰਡ ਜ਼ਰੀਏ ਬੁਨਿਆਦੀ ਸਿਹਤ ਸੁਵਿਧਾਵਾਂ ਦਾ ਲਾਭ ਲੈ ਸਕਦੇ ਹਨ। ਕੰਪਨੀਆਂ ਵਾਧੂ ਨਿੱਜੀ ਸਿਹਤ ਬੀਮਾ ਮੁੱਹਈਆ ਕਰਾਉਣ ਲਈ ਪਾਬੰਦ ਨਹੀਂ ਹਨ। ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਨਵਾਂ ਕਾਨੂੰਨ ਅਧਿਕਾਰਤ ਗਜਟ ਵਿਚ ਪ੍ਰਕਾਸ਼ਿਤ ਹੋਣ ਦੇ 6 ਮਹੀਨੇ ਬਾਅਦ ਲਾਗੂ ਹੋਵੇਗਾ। ਹਾਲਾਂਕਿ ਇਸ ਕਦਮ ਲਈ ਕੋਈ ਖ਼ਾਸ ਕਾਰਨ ਸਪਸ਼ਟ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ਼ ਦੱਸਦੀ ਰਹੀ ਐਂਕਰ, ਸਕ੍ਰੀਨ ’ਤੇ ਚੱਲਣ ਲੱਗ ਪਈ ਅਸ਼ਲੀਲ ਫ਼ਿਲਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕੇ ਦੀ ਹੈਰਾਨੀਜਨਕ ਘਟਨਾ, ਹਵਾਈ ਜਹਾਜ਼ 'ਚੋਂ ਸ਼ਖ਼ਸ ਅਤੇ ਉਸਦੇ ਬਾਗ 'ਤੇ ਡਿੱਗਿਆ ਮਲ-ਮੂਤਰ
NEXT STORY