ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਪ੍ਰੇਸਟਨ ਸ਼ਹਿਰ ਵਿੱਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇੱਕ 16 ਸਾਲਾ ਬੱਚੇ ਦੀ ਮੌਤ ਹੋਣ ਦੇ ਦੋਸ਼ ਵਿਚ ਤਿੰਨ ਨਾਬਾਲਗ ਬੱਚਿਆਂ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ।
ਇਸ ਘਟਨਾ ਵਿੱਚ ਸਰਮਦ ਅਲ ਸੈਦੀ ਨੂੰ 23 ਦਸੰਬਰ ਦੀ ਸ਼ਾਮ ਕਰੀਬ 5.45 ਵਜੇ ਚੈਂਥਮ ਪਲੇਸ, ਲੈਨਕਾਸ਼ਾਇਰ ਦੇ ਇਕ ਘਰ ਵਿਚ ਛਾਤੀ ਅਤੇ ਲੱਤਾਂ 'ਤੇ ਚਾਕੂ ਵੱਜਣ ਨਾਲ ਜ਼ਖ਼ਮੀ ਹਾਲਤ ਵਿੱਚ ਪਾਏ ਜਾਣ ਦੇ ਬਾਅਦ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਚਾਰ ਦਿਨਾਂ ਬਾਅਦ 27 ਦਸੰਬਰ ਨੂੰ ਉਸਦੀ ਮੌਤ ਹੋ ਗਈ ਸੀ।
ਇਸ ਲੜਕੇ ਦੇ ਕਤਲ ਦੇ ਇਲਜ਼ਾਮ ਵਿਚ ਤਿੰਨ ਨਾਬਾਲਗਾਂ ਵਿੱਚੋਂ ਲੇਲੈਂਡ ਦੇ ਕਲੇਟਨ ਐਵੀਨਿਊ ਦਾ 18 ਸਾਲਾ ਜੈਮੀ ਡਿਕਸਨ ਅਤੇ 16 ਅਤੇ 17 ਸਾਲ ਦੇ ਦੋ ਲੜਕੇ, ਜਿਨ੍ਹਾਂ ਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਨਹੀਂ ਦੱਸਿਆ ਗਿਆ, ਨੂੰ ਸੋਮਵਾਰ ਦੇ ਦਿਨ ਪ੍ਰੇਸਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਕਤਲ ਦੇ ਦੋਸ਼ ਹੇਠ ਪੇਸ਼ ਕੀਤਾ ਗਿਆ। ਇਸ ਦੇ ਬਾਅਦ ਤਿੰਨਾਂ ਨੂੰ ਬੁੱਧਵਾਰ ਦੇ ਦਿਨ ਪ੍ਰੇਸਟਨ ਕਰਾਊਨ ਕੋਰਟ ਵਿੱਚ ਪੇਸ਼ ਕਰਨ ਲਈ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਇਲਾਵਾ ਪ੍ਰੇਸਟਨ ਦੇ ਹੀ ਇਕ 20 ਸਾਲਾ ਨੌਜਵਾਨ ਅਤੇ ਇੱਕ ਔਰਤ (28) ਦੇ ਨਾਲ ਲੇਲੈਂਡ ਦੀ ਰਹਿਣ ਵਾਲੀ ਇੱਕ ਹੋਰ 36 ਸਾਲਾਂ ਔਰਤ ਨੂੰ ਵੀ ਇੱਕ ਅਪਰਾਧੀ ਦੀ ਸਹਾਇਤਾ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਨੂੰ ਤਫ਼ਤੀਸ਼ ਅਧੀਨ ਛੱਡ ਦਿੱਤਾ ਗਿਆ ਸੀ।
10 ਲੱਖ ਵਿਚੋਂ ਇਕ ਨੂੰ ਹੋ ਸਕਦੀ ਹੈ ਕੋਰੋਨਾ ਟੀਕੇ ਕਾਰਨ ਐਲਰਜੀ : ਅਧਿਐਨ
NEXT STORY