ਵਾਸ਼ਿੰਗਟਨ- ਅਮਰੀਕਾ ਤੇ ਬ੍ਰਿਟੇਨ ਵਿਚ ਟੀਕਾਕਰਣ ਦੌਰਾਨ ਹੁਣ ਤੱਕ ਸਿਰਫ ਚਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਟੀਕਾ ਲੱਗਦੇ ਹੀ ਲੋਕਾਂ ਨੂੰ ਐਲਰਜੀ ਹੋਈ ਹੈ। ਹਾਲ ਹੀ ਵਿਚ ਬਾਸਟਨ ਦੇ ਜੇਰੀਆਟ੍ਰਿਕ ਆਂਕੋਲਾਜਿਸਟ ਨੂੰ ਟੀਕਾ ਲੱਗਾ ਤਾਂ ਉਨ੍ਹਾਂ ਨੂੰ ਵੀ ਚੱਕਰ ਵਾਂਗ ਮਹਿਸੂਸ ਹੋਣ ਲੱਗਾ।
ਇਨ੍ਹਾਂ ਬੁਰੇ ਪ੍ਰਭਾਵਾਂ ਨੂੰ ਲੈ ਕੇ ਲੋਕਾਂ ਵਿਚ ਟੀਕੇ ਨੂੰ ਲੈ ਕੇ ਪੈਦਾ ਹੋਇਆ ਸ਼ੱਕ ਟੀਕਾਕਰਣ ਅਭਿਆਨ 'ਤੇ ਭਾਰੀ ਪੈ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਟੀਕਾਕਰਣ ਦੇ ਬਾਅਦ ਐਲਰਜੀ ਰਿਐਕਸ਼ਨ ਬਹੁਤ ਦੁਰਲੱਭ ਮਾਮਲਾ ਹੈ, ਜਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਮਰੀਕਾ ਦੇ ਮੈਸਾਚੁਸੇਟਸ ਜਨਰਲ ਹਸਪਤਾਲ ਦੀ ਐਲਰਜੀ ਮਾਹਿਰ ਅਤੇ ਇਮਿਊਨੋਲਾਜਿਸਟ ਡਾ. ਕਿੰਬਰਲੇ ਬਲੂਮੈਂਥਲ ਦਾ ਕਹਿਣਾ ਹੈ ਕਿ ਟੀਕੇ ਕਾਰਨ ਐਲਰਜੀ ਰਿਐਕਸ਼ਨ ਬਹੁਤ ਘੱਟ ਹੈ। ਅਜਿਹਾ 10 ਲੱਖ ਵਿਚੋਂ ਇਕ ਵਿਅਕਤੀ ਵਿਚ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਮਰੀਕਾ ਤੇ ਬ੍ਰਿਟੇਨ ਵਿਚ ਐਲਰਜੀ ਦੇ ਜੋ ਮਾਮਲੇ ਸਾਹਮਣੇ ਆਏ, ਉਹ ਉੱਥੋਂ ਦੇ ਹਾਟਸਪਾਟ ਖੇਤਰ ਵਿਚ ਹਨ।
ਵਿਗਿਆਨੀਆਂ ਨੂੰ ਇਸ ਤਕਲੀਫ ਦੇ ਤਹਿ ਤੱਕ ਜਾਣ ਲਈ ਮਰੀਜ਼ਾਂ ਦੀ ਸਥਿਤੀ 'ਤੇ ਵੀ ਅਧਿਐਨ ਕਰਨਾ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਟੀਕੇ ਵਿਚ ਵਰਤੇ ਜਾਣ ਵਾਲੇ ਤੱਤ ਪੀ. ਈ. ਜੀ. ਦਾ ਵੱਡੇ ਪੱਧਰ 'ਤੇ ਪ੍ਰਯੋਗ ਹੁੰਦਾ ਹੈ। ਅਲਟ੍ਰਾਸਾਊਂਡ ਜੈੱਲ, ਇੰਜੈਕਸ਼ਨ ਨਾਲ ਦਿੱਤੇ ਜਾਣ ਵਾਲੇ ਸਟੇਰਾਇਡ ਨਾਲ ਹੋਰ ਦਵਾਈਆਂ ਦੀ ਵੀ ਵਰਤੋਂ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਐਲਰਜੀ ਦਾ ਕੋਈ ਹੋਰ ਕਾਰਨ ਹੋਵੇ।
ਨੱਕ ਦੀ ਸਰਜਰੀ ਕਰਾਉਣੀ ਬੀਬੀ ਨੂੰ ਪਈ ਭਾਰੀ, ਜਾਨ ਬਚਾਉਣ ਲਈ ਕਟਵਾਉਣੀਆਂ ਪਈਆਂ ਲੱਤਾਂ
NEXT STORY