ਅਦਿਸ ਅਬਾਬਾ(ਭਾਸ਼ਾ)— ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦਾ ਹਿੱਸਾ ਇਥੋਪੀਆਈ ਫੌਜ ਦਾ ਇਕ ਹੈਲੀਕਾਪਟਕਰ ਦੱਖਣੀ ਸੂਡਾਨ ਸਰਹੱਦ ਕੋਲ ਸਥਿਤ ਵਿਵਾਦਿਤ ਇਲਾਕੇ ਅਬੇਈ ਨੇੜੇ ਸ਼ਨੀਵਾਰ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ 'ਚ 3 ਲੋਕ ਮਾਰੇ ਗਏ ਅਤੇ ਹੋਰ 10 ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਅੰਤਰਿਮ ਸੁਰੱਖਿਆ ਫੌਜ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਯੂਥੋਪਿਆਈ ਫੌਜ ਦਾ ਹੈਲੀਕਾਪਟਰ, ਜਿਸ 'ਤੇ ਕੁਲ 23 ਲੋਕ ਸਵਾਰ ਸਨ। ਸ਼ਨੀਵਾਰ ਨੂੰ ਤੜਕੇ ਯੂਨੀਸਫਾ ਕੰਪਲੈਕਸ 'ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ 'ਚ ਚਾਲਕ ਦਲ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਹਾਦਸੇ 'ਚ 10 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਆਪਣੀ ਅਧਿਕਾਰਕ ਫੇਸਬੁੱਕ ਸਾਈਟ 'ਤੇ ਜਾਰੀ ਇੰਟਰਵਿਊ 'ਚ ਯੂਨੀਸਫਾ ਨੇ ਦੱਸਿਆ ਕਿ ਦੁਰਘਟਨਾ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਯੂਨੀਸਫਾ ਦੇ ਕਾਰਜਕਾਰੀ ਮੁਖੀ ਅਤੇ ਫੌਜ ਦੇ ਕਮਾਂਡਰ ਮੇਜਰ ਜਨਰਲ ਗੇਬ੍ਰੇ ਅਧਨਾ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਿਆਨ 'ਚ ਕਿਹਾ ਗਿਆ,''ਐੱਮ. ਆਈ-8 ਹੈਲੀਕਾਪਟਰ ਇਥੋਪੀਆ ਦੇ ਫੌਜੀਆਂ ਨੂੰ ਕਡੁਗਲੀ ਤੋਂ ਅਬੇਈ ਵਲੋਂ ਜਾਣ ਲਈ ਰੁਟੀਨ ਮੁਹਿੰਮ 'ਤੇ ਸੀ ਕਿ ਰਸਤੇ 'ਚ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਯੂਨੀਸਫਾ ਦੀ ਇਕੋ-ਇਕ ਟੁੱਕੜੀ ਦੇਸ਼ 'ਚ ਯੋਗਦਾਨ ਦੇ ਰਹੀ ਹੈ। ਇਥੋਪੀਆ ਵਰਤਮਾਨ ਸਮੇਂ 'ਚ ਆਪਣੇ ਫੌਜੀਆਂ ਨੂੰ ਕਡੁਗਲੀ ਤੋਂ ਅਬੇਈ ਦੇ ਵੱਖ-ਵੱਖ ਸਥਾਨਾਂ 'ਤੇ ਤਾਇਨਾਤ ਕਰ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਿਸ਼ਨ ਨੂੰ ਸਾਲ 2011 'ਚ ਇਸ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਉਸ ਦੌਰਾਨ ਅਬੇਈ 'ਚ ਹਿੰਸਕ ਝੜਪਾਂ ਹੋ ਰਹੀਆਂ ਸਨ ਜਦ ਕਿ ਦੱਖਣੀ ਸੂਡਾਨ ਸੂਡਾਨ ਤੋਂ ਆਪਣੀ ਸੁਤੰਤਰਤਾ ਦੀ ਅਧਿਕਾਰਕ ਘੋਸ਼ਣਾ ਕਰਨ ਵਾਲਾ ਸੀ। ਲਗਭਗ 4500 ਇਥੋਪੀਆ ਫੌਜ ਕਰਮਚਾਰੀ ਖੇਤਰ 'ਚ ਯੂਨੀਸਫਾ ਦੀਆਂ ਸ਼ਾਂਤੀ ਸਥਾਪਨਾ ਦੀਆਂ ਕੋਸ਼ਿਸ਼ਾਂ 'ਚ ਸ਼ਾਮਲ ਹਨ। ਇਸ ਦੌਰਾਨ ਅਬੇਈ ਦਾ ਇਲਾਕਾ ਸੂਡਾਨ ਅਤੇ ਦੱਖਣੀ ਸੂਡਾਨ ਵਲੋਂ ਘੋਸ਼ਣਾ ਵਿਵਦਿਤ ਇਲਾਕਾ ਹੈ।
ਬ੍ਰਿਟੇਨ : ਭਾਰਤੀ ਡਾਕਟਰਾਂ ਨੇ 'ਅਣਉਚਿਤ ਸਿਹਤ ਸੈੱਸ' ਦੇ ਵਾਧੇ ਦਾ ਕੀਤਾ ਵਿਰੋਧ
NEXT STORY