ਨਿਊਯਾਰਕ— ਅਮਰੀਕੀ ਫੌਜ ਦੇ ਇਕ ਸਾਬਕਾ ਨਿਸ਼ਾਨੇਬਾਜ਼ ਅਤੇ ਦੋ ਸਾਬਕਾ ਫੌਜੀਆਂ ਨੂੰ ਫਿਲਪੀਨ 'ਚ ਇਕ ਔਰਤ ਦਾ ਕਤਲ ਕਰਨ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੰਘੀ ਜਿਊਰੀ ਨੇ ਜੌਸੇਫ ਹੰਟਰ , ਐਡਮ ਸਾਮਿਆ ਅਤੇ ਕਾਰਲ ਡੇਵਿਡ ਸਟਿਲਵੇਲ ਨੂੰ ਕਤਲ ਅਤੇ ਹੋਰ ਜ਼ੁਰਮਾਂ ਦਾ ਦੋਸ਼ੀ ਪਾਇਆ। ਵਕੀਲਾਂ ਦਾ ਕਹਿਣਾ ਹੈ ਕਿ ਹੰਟਰ ਨੇ 2012 'ਚ ਫਿਲਪੀਨ ਰੀਅਲ ਏ ਸਟੇਟ ਏਜੰਟ ਦਾ ਕਤਲ ਕਰਨ ਲਈ ਦੋ ਵਿਅਕਤੀਆਂ ਨੂੰ ਖਰੀਦਿਆ ਸੀ ਅਤੇ ਦੋਹਾਂ ਨੂੰ 35,000-35,000 ਡਾਲਰਾਂ ਦਾ ਭੁਗਤਾਨ ਕੀਤਾ ਗਿਆ ਸੀ। ਅਦਾਲਤ ਨੇ ਇਨ੍ਹਾਂ ਨੂੰ ਕਿੰਨੀ ਸਜ਼ਾ ਦਿੱਤੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਅਮਰੀਕੀ ਅਟਾਰਨੀ ਜੀਓਫਰੀ ਬਾਰਮੈਨ ਨੇ ਦੱਸਿਆ ਕਿ ਇਹ ਕੇਸ ਬਹੁਤ ਖੌਫਨਾਕ ਹੈ। ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਅਜਿਹੀ ਸਾਜਸ਼ ਰਚੀ ਕਿ ਜਿਵੇਂ ਇਹ ਕਿਸੇ ਐਕਸ਼ਨ ਫਿਲਮ 'ਚ ਵਾਪਰ ਰਹੀ ਹੋਵੇ। ਤਿੰਨਾਂ ਦੋਸ਼ੀਆਂ ਦੀ ਉਮਰ 43 ,50 ਅਤੇ 52 ਸਾਲ ਹੈ। ਪੁਲਸ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਨੇ ਹਥਿਆਰ ਚਲਾਉਣ ਦੀ ਸਿਖਲਾਈ ਲਈ ਹੋਈ ਸੀ। 2012 ਦੀ ਸ਼ੁਰੂਆਤ 'ਚ ਐਡਮ ਸਾਮਿਆ ਅਤੇ ਕਾਰਲ ਡੇਵਿਡ ਸਟਿਲਵੇਲ ਦੋਵੇਂ ਉਸ ਸਮੇਂ ਫਿਲਪੀਨ ਦੇ ਦੌਰੇ 'ਤੇ ਸਨ ਜਦੋਂ ਜੌਸੇਫ ਹੰਟਰ ਨੇ ਉਨ੍ਹਾਂ ਨੂੰ ਕਤਲ ਸੰਬੰਧੀ ਗੱਲਾਂ ਸਮਝਾ ਕੇ ਹਥਿਆਰ ਦਿੱਤੇ ਸਨ। ਐਡਮ ਸਾਮਿਆ ਅਤੇ ਕਾਰਲ ਡੇਵਿਡ ਸਟਿਲਵੇਲ ਨੇ ਫਿਲਪੀਨ 'ਚ ਰਹਿਣ ਵਾਲੀ ਉਸ ਔਰਤ ਦਾ ਕਈ ਦਿਨਾਂ ਤਕ ਪਿੱਛਾ ਕੀਤਾ ਅਤੇ ਫਿਰ ਇਕ ਦਿਨ ਉਸ ਦੇ ਚਿਹਰੇ 'ਤੇ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਲਾਸ਼ ਨੂੰ ਕੂੜੇ 'ਚ ਸੁੱਟ ਦਿੱਤਾ ਸੀ ਤਾਂ ਕਿ ਉਨ੍ਹਾਂ ਤਕ ਪੁਲਸ ਪੁੱਜ ਨਾ ਸਕੇ ਪਰ ਲੰਬੀ ਕਾਰਵਾਈ ਮਗਰੋਂ ਪੁਲਸ ਇਨ੍ਹਾਂ ਦੋਸ਼ੀਆਂ ਤਕ ਪੁੱਜ ਹੀ ਗਈ।
ਸ਼ਾਹੀ ਵਿਆਹ : ਪਹਿਲੀ ਨਜ਼ਰ ਦਾ ਪਿਆਰ 19 ਮਈ ਨੂੰ ਪਾਏਗਾ ਮੰਜ਼ਿਲ
NEXT STORY