ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕਸੁੱਟ ਇਲਾਕੇ 'ਚ ਰੈਡ ਕੇਰਸ ਨਾਂ ਦੀ ਇੱਕ ਖਾਣ ਚ ਅਚਨਚੇਤ ਮਿੱਟੀ ਅਤੇ ਪੱਥਰ ਡਿੱਗਣ ਕਾਰਨ ਫਸੇ ਤਿੰਨ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਵਨ ਕੂਮਬਸ, ਡੇਰੀਅਨ ਅਤੇ ਜੇਸੀ ਚੁਮਿਟੀ ਨਾਂ ਦੇ ਵਰਕਰ ਸੋਨੇ ਅਤੇ ਤਾਂਬੇ ਦੀ ਖੋਜ ਕਰਨ ਵਾਲੀ ਇੱਕ ਕੰਪਨੀ ਦੇ ਚੱਲ ਰਹੇ ਪ੍ਰੋਜੈਕਟ ਲਈ ਕੰਮ ਕਰ ਰਹੇ ਸਨ ਕਿ ਬੀਤੇ ਕੱਲ ਇਹ ਹਾਦਸਾ ਵਾਪਰਨ ਮਗਰੋਂ ਉਹ ਤਿੰਨੋਂ ਖਾਣ ਅੰਦਰ ਫਸ ਗਏ ਇਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਟੀਮਾਂ ਦੀ 60 ਘੰਟਿਆਂ ਦੀ ਲੰਬੀ ਜਦੋਜਹਿਦ ਮਗਰੋਂ ਉਕਤ ਤਿੰਨਾਂ ਮਜ਼ਦੂਰਾਂ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਸ ਮਗਰੋਂ ਉਹਨਾਂ ਦੀ ਸੁਰੱਖਿਆ ਲਈ ਫਿਕਰਮੰਦ ਪਰਿਵਾਰਕ ਮੈਂਬਰ ਅਤੇ ਟੀਮ ਦੇ ਬਾਕੀ ਮੈਂਬਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਨਜ਼ਰੀਂ ਆਏ। ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਨੇ ਇਸ ਅਹਿਮ ਕਾਰਜ ਲਈ ਬਚਾਅ ਕਾਰਜਾਂ ਦੀ ਜੁੱਟੀਆਂ ਟੀਮਾਂ ਦਾ ਧੰਨਵਾਦ ਕੀਤਾ ਹੈ।
ਹੁਣ ਗੋਰਿਆਂ ਦੇ ਸਕੂਲਾਂ 'ਚ ਵੀ ਪੜ੍ਹਾਈ ਜਾਵੇਗਾ ਪੰਜਾਬੀ!
NEXT STORY