ਗੁਰਦਾਸਪੁਰ(ਹਰਮਨ)- ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸਾਸ਼ਨ ਗੁਰਦਾਸਪੁਰ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਕੁਲਦੀਪ ਪੁਰੋਵਾਲ, ਅਨਿਲ ਕੁਮਾਰ,ਦਿਲਦਾਰ ਭੰਡਾਲ, ਸੁਖਵਿੰਦਰ ਰੰਧਾਵਾ ਅਤੇ ਗੁਰਪ੍ਰੀਤ ਰੰਗੀਲਪੁਰ ਨੇ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪ੍ਰਾਇਮਰੀ /ਮਿਡਲ ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਅੱਤ ਦੀ ਗਰਮੀ ਕਰਕੇ ਮੁਸ਼ਕਿਲ ਆ ਰਹੀ ਹੈ। ਵਿੱਦਿਆਰਥੀ ਬਿਮਾਰ ਹੋ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, 19 ਮਈ ਤੋਂ 3 ਜੂਨ ਤੱਕ ਲੱਗਣਗੇ ਰੁਜ਼ਗਾਰ ਮੇਲੇ
ਗਰੀਬ ਵਿਦਿਆਰਥੀਆਂ ਕੋਲ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਪੈਦਲ ਚਲਣ ਵਿੱਚ ਮੁਸ਼ਕਿਲ ਆ ਰਹੀ ਹੈ। ਪਿੰਡਾਂ ਦੇ ਸਕੂਲਾਂ ਵਿੱਚ ਵੀ ਬਿਜਲੀ ਘੱਟ ਆਉਣ ਕਾਰਨ ਮੁਸ਼ਕਿਲ ਵੱਧ ਰਹੀ ਹੈ।ਆਗੂਆਂ ਨੇ ਕਿਹਾ ਕਿ ਸਕੂਲਾਂ ਦਾ ਸਮਾਂ 7.30 ਵਜੇ ਤੋਂ 12.00 ਵਜੇ ਤਕ ਕੀਤਾ ਜਾਵੇ ਤਾਂ ਕਿ ਅੱਤ ਦੀ ਗਰਮੀ ਤੋਂ ਵਿਦਿਆਰਥੀਆਂ ਦਾ ਬਚਾਅ ਹੋ ਸਕੇ ਅਤੇ ਪੜਾਈ ਵੀ ਜਾਰੀ ਰਹਿ ਸਕੇ।
ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਜ਼ਫਾਇਰ ਤੋਂ ਬਾਅਦ ਪਹਿਲੀ ਵਾਰ 'ਪਾਕਿਸਤਾਨ' ਤੋਂ ਅਟਾਰੀ ਬਾਰਡਰ ਰਾਹੀਂ ਭਾਰਤ ਆਇਆ ਮੁਨੱਕਿਆਂ ਦਾ ਟਰੱਕ
NEXT STORY