ਅਬੋਹਰ (ਸੁਨੀਲ) : ਕਰੀਬ 13 ਦਿਨ ਪਹਿਲਾਂ ਹੋਏ ਉਪ-ਮੰਡਲ ਦੀ ਉਪ ਤਹਿਸੀਲ ਸੀਤੋ ਗੁੰਨੋਂ ਵਾਸੀ ਵਿਕਰਮ ਉਰਫ਼ ਭਾਰਤ ਰਤਨ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਬਹਾਵਵਾਲਾ ਪੁਲਸ ਨੇ ਦੋ ਹੋਰ ਮੁਲਜ਼ਮਾਂ ਰਜਿੰਦਰ ਕੁਮਾਰ ਉਰਫ਼ ਬਾਬੂ ਪੁੱਤਰ ਛੋਟੂ ਰਾਮ ਵਾਸੀ ਬਿਸ਼ਨਪੋਰਾ ਅਤੇ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਪੁੱਤਰ ਜਗਤਾਰ ਸਿੰਘ ਵਾਸੀ ਪੰਜਪੀਰ ਨਗਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੇ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮ ਜਸਪਾਲ ਉਰਫ਼ ਸ਼ੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ਪੰਜਪੀਰ ਨਗਰ ਅਬੋਹਰ ਗਲੀ ਨੰ. 7, ਮੁੱਖ ਮੁਲਜ਼ਮ ਯਤਿਨ ਗੋਦਾਰਾ ਅਤੇ ਉਸਦੇ ਕਾਰ ਡਰਾਈਵਰ ਅਤੇ ਸਾਥੀ ਸੁਧੀਰ ਪੰਚਕੂਲਾ ਨੂੰ ਪੁਲਸ ਰਿਮਾਂਡ ਸਮਾਪਤ ਹੋਣ ਬਾਅਦ ਅਦਾਲਤ ’ਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਬਹਾਵਵਾਲਾ ਪੁਲਸ ਨੇ ਸੀਤੋ ਗੁੰਨੋ ਦੇ ਰਹਿਣ ਵਾਲੇ ਯਤਿਨ ਗੋਦਾਰਾ, ਉਸ ਦੀ ਮਾਂ ਮੀਨਾਕਸ਼ੀ, ਸੁਧੀਰ, ਵਿਕਰਮ ਉਰਫ਼ ਪਊਆ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
LPG ਸਿਲੰਡਰਾਂ ਦੇ ਖਪਤਕਾਰਾਂ ਲਈ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ, ਪੰਜਾਬ ਦੇ ਕਈ ਇਲਾਕੇ ਖਾਸੇ ਪ੍ਰਭਾਵਿਤ
NEXT STORY