ਲਾਹੌਰ-ਪਾਕਿਸਤਾਨ 'ਚ ਵੀਰਵਾਰ ਨੂੰ ਕੱਟੜਪੰਥੀ ਦਲ ਤਹਿਰੀਕ-ਏ-ਲਬੈੱਕ ਪਾਕਿਸਤਾਨ (ਟੀ.ਐੱਲ.ਪੀ.) ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ। ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਣ 'ਤੇ ਅੜ੍ਹੇ ਟੀ.ਐੱਲ.ਪੀ. ਕਾਰਕੁਨਾਂ ਅਤੇ ਪੁਲਸ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਕੁਝ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੀਤ ਸਰਕਾਰ ਨੇ ਕੱਟੜਪੰਥੀ ਦਲ ਨਾਲ ਹੋਏ 'ਗੁਪਤ ਸਮਝੌਤੇ' ਤੋਂ ਬਾਅਦ ਰਿਜ਼ਵੀ ਨੂੰ ਰਿਹਾਅ ਕੀਤਾ ਗਿਆ।
ਇਹ ਵੀ ਪੜ੍ਹੋ : ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਕਰਮਚਾਰੀ 'ਤੇ ਈਰਾਨ ਲਈ ਜਾਸੂਸੀ ਕਰਨ ਦਾ ਦੋਸ਼
ਰਿਜ਼ਵੀ 12 ਅਪ੍ਰੈਲ ਨੂੰ ਅੱਤਵਾਦ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਤੋਂ ਬਾਅਦ ਕੋਟ ਲਖਪਤ ਜੇਲ੍ਹ 'ਚ ਬੰਦ ਹੈ ਅਤੇ ਉਸ 'ਤੇ ਅੱਤਵਾਦ ਅਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਮਾਮਲਿਆਂ ਤਹਿਤ 100 ਤੋਂ ਜ਼ਿਆਦਾ ਐੱਫ.ਆਈ.ਆਰ. ਦਰਜ ਹਨ। ਪੰਜਾਬ ਸੂਬੇ ਦੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਸੰਘੀ ਸਮੀਖਿਆ ਬੋਰਡ ਤੋਂ ਆਪਣਾ ਸੰਦਰਭ ਵਾਪਸ ਲੈ ਲਿਆ ਜਿਸ ਤੋਂ ਬਾਅਦ ਰਿਜ਼ਵੀ ਦੀ ਰਿਹਾਈ ਹੋ ਸਕੀ।
ਇਹ ਵੀ ਪੜ੍ਹੋ : ਐਪਲ ਭਾਰਤ 'ਚ ਕਰਨ ਜਾ ਰਹੀ ਵੱਡਾ ਨਿਵੇਸ਼, 10 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
ਉਨ੍ਹਾਂ ਨੇ ਕਿਹਾ ਕਿ ਅਸਲ 'ਚ ਪੰਜਾਬ ਸਰਕਾਰ ਨੇ ਰਿਜ਼ਵੀ ਦੀ ਰਿਹਾਈ ਦਾ ਰਸਤਾ ਸਾਫ਼ ਕੀਤਾ, ਇਸ ਦਰਮਿਆਨ ਲਾਹੌਰ ਦੇ ਯਤੀਮ ਖਾਨਾ ਚੌਕ ਸਥਿਤ ਪਾਰਟੀ ਹੈੱਡਕੁਆਰਟਰ 'ਤੇ ਟੀ.ਐੱਲ.ਪੀ. ਦੇ ਹਜ਼ਾਰਾਂ ਕਾਰਕੁਨਾਂ ਅਤੇ ਸਮਰਥਕਾਂ ਨੇ ਰਿਜ਼ਵੀ ਦਾ ਸਵਾਗਤ ਕੀਤਾ। ਟੀ.ਐੱਲ.ਪੀ. ਵੱਲ਼ੋਂ ਦਬਾਅ ਬਣਾਏ ਜਾਣ ਦੇ ਚੱਲਦੇ ਹਫ਼ਤੇ ਪਿਛੇ ਪੰਜਾਬ ਸਰਕਾਰ ਨੇ ਅੱਤਵਾਦ ਸੂਚੀ 'ਚੋਂ ਰਿਜ਼ਵੀ ਦਾ ਨਾਂ ਹਟਾ ਦਿੱਤਾ।
ਇਹ ਵੀ ਪੜ੍ਹੋ : ਸ਼ੱਕੀ ਕੱਟੜਪੰਥੀਆਂ ਨੇ ਦੱਖਣ-ਪੱਛਮੀ ਨਾਈਜਰ 'ਚ 25 ਲੋਕਾਂ ਦਾ ਕੀਤਾ ਕਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਕਰਮਚਾਰੀ 'ਤੇ ਈਰਾਨ ਲਈ ਜਾਸੂਸੀ ਕਰਨ ਦਾ ਦੋਸ਼
NEXT STORY