ਲੰਡਨ - ਕੋਵਿਡ ਮਹਾਮਾਰੀ ਕਾਰਨ ਕਈ ਕੰਪਨੀਆਂ ਬੰਦ ਹੋ ਗਈਆਂ ਤੇ ਕਈ ਲੋਕਾਂ ਦੀ ਨੌਕਰੀ ਚਲੀ ਗਈ। ਅਜਿਹੇ ’ਚ ਹਰ ਇਨਸਾਨ ਇਹੀ ਚਾਹੁੰਦਾ ਹੈ ਕਿ ਇਸ ਮਹਾਮਾਰੀ ਦੇ ਦੌਰ ’ਚ ਉਸ ਦੀ ਨੌਕਰੀ ਚੱਲਦੀ ਰਹੇ। ਹਾਲਾਂਕਿ, ਬ੍ਰਿਟੇਨ ਦੀ ਰਹਿਣ ਵਾਲੀ ਕਲੇਅਰ ਬਰਟਨ ਦੀ ਕਹਾਣੀ ਇਕਦਮ ਵੱਖਰੀ ਹੈ। ਉਹ ਪਿਤਾ ਦੀ ਮੌਤ ਤੇ ਪਤੀ ਤੋਂ ਤਲਾਕ ਦੇ ਸਦਮੇ ਤੋਂ ਉੱਭਰਨ ਲਈ 40 ਲੱਖ ਰੁਪਏ ਦੀ ਕਾਰਪੋਰੇ ਟ ਜਾਬ ਛੱਡ ਕੇ ਘਰਾਂ ’ਚ ਸਾਫ਼-ਸਫਾਈ ਦਾ ਕੰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਲੀਨਰ ਬਣਨਾ ਕਾਰਪੋਰੇਟ ਜਾਬ ’ਚ ਈ-ਮੇਲ ਲਿਖਣ ਤੋਂ ਬਿਲਕੁਲ ਵੱਖ ਕੰਮ ਹੈ।
ਰਿਪੋਰਟ ਮੁਤਾਬਕ ਲੱਖਾਂ ਰੁਪਏ ਦੀ ਜਾਬ ਛੱਡਣ ਵਾਲੀ ਕਲੇਅਰ ਬਰਟਨ ਹੁਣ 6 ਲੋਕਾਂ ਦੇ ਘਰ ਸਫਾਈ ਦਾ ਕੰਮ ਕਰ ਰਹੀ ਹੈ। ਉਸ ਨੇ ਇਹ ਕੰਮ ਇੰਸਟਾਗ੍ਰਾਮ ਯੂਜ਼ਰ ਮਿਸਿਜ਼ ਹਿੰਚ ਨੂੰ ਦੇਖਣ ਤੋਂ ਬਾਅਦ ਸ਼ੁਰੂ ਕੀਤਾ। ਉਹ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਚੰਗਾ ਫੈਸਲਾ ਵੀ ਮੰਨਦੀ ਹੈ।
2001 ’ਚ ਸ਼ੁਰੂ ਕੀਤੀ ਸੀ ਬੈਂਕ ’ਚ ਨੌਕਰੀ
ਬਰਟਨ ਨੇ ਅਗਸਤ 2001 ’ਚ ਇਕ ਹਾਈ-ਸਟ੍ਰੀਟ ਬੈਂਕ ਲਈ ਗਾਹਕ ਸੇਵਾ ਪ੍ਰਤੀਨਿਧੀ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਇਨਕਮ ਲੱਗਭਗ ਡੇਢ ਲੱਖ ਰੁਪਏ ਸੀ। ਇਸ ਦੌਰਾਨ ਸਤੰਬਰ 2003 ’ਚ ਉਸ ਨੇ ਬੁਆਏਫ੍ਰੈਂਡ ਡੇਵ ਨਾਲ ਵਿਆਹ ਕਰ ਲਿਆ ਸੀ। ਨੌਕਰੀ ’ਚ ਪ੍ਰਮੋਸ਼ਨ ਤੋਂ ਬਾਅਦ 2017 ’ਚ ਬਰਟਨ ਦੀ ਸੈਲਰੀ ਲੱਗਭਗ 40 ਲੱਖ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਹੁਣ ਤੱਕ ਓਮੀਕਰੋਨ ਦੇ 75 ਮਾਮਲੇ ਆਏ ਸਾਹਮਣੇ
NEXT STORY