ਵਾਸ਼ਿੰਗਟਨ— ਆਪਣੇ ਪਿਆਰ ਦੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਤੇ ਮਜ਼ਬੂਤ ਕਰਨ ਲਈ ਲੋਕ ਕਈ ਥਾਵਾਂ 'ਤੇ ਜਾਂਦੇ ਨੇ ਤੇ ਪ੍ਰਾਰਥਨਾਵਾਂ ਕਰਦੇ ਹਨ। ਉਂਝ ਤਾਂ ਦੁਨੀਆ 'ਚ ਅਜਿਹੀਆਂ ਕਈ ਥਾਵਾਂ ਹਨ, ਜਿਨ੍ਹਾਂ ਨੂੰ ਲਵਰਜ਼ ਪੁਆਇੰਟ ਕਿਹਾ ਜਾਂਦਾ ਹੈ। ਉਨ੍ਹਾਂ 'ਚੋਂ ਕੁੱਝ ਥਾਵਾਂ ਬਾਰੇ ਅਸੀਂ ਗੱਲ ਕਰਾਂਗੇ, ਜਿੱਥੇ ਕਈ ਪ੍ਰੇਮੀ ਜੋੜੇ ਪਿਆਰ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਜ਼ਰੂਰ ਜਾਂਦਾ ਹੈ। ਪ੍ਰੇਮੀ ਆਪਣੇ ਪਿਆਰ ਨੂੰ ਬਣਾਈ ਰੱਖਣ ਲਈ ਵੱਖਰੇ ਤਰੀਕਿਆਂ ਨਾਲ ਮੁਰਾਦਾਂ ਮੰਗਦੇ ਹਨ। ਇਨ੍ਹਾਂ ਥਾਵਾਂ 'ਤੇ ਪ੍ਰੇਮੀ ਤਾਲਾ ਲਗਾਉਂਦੇ ਹਨ ਤੇ ਇਸ ਦੀ ਚਾਬੀ ਪਾਣੀ 'ਚ ਸੁੱਟ ਦਿੰਦੇ ਹਨ। ਇਨ੍ਹਾਂ 'ਚੋਂ ਕੁੱਝ ਥਾਵਾਂ ਹਨ—
ਚੀਨ ਦੇ ਮਾਊਂਟ ਹੁੰਆਂਗ 'ਚ ਪ੍ਰੇਮੀ ਤਾਲੇ ਲਗਾ ਕੇ ਉਨ੍ਹਾਂ ਦੀ ਆਤਮਾ ਦੇ ਇਕ ਹੋਣ ਤੇ ਇਕੱਠੇ ਰਹਿਣ ਦਾ ਵਿਸ਼ਵਾਸ ਰੱਖਦੇ ਹਨ। ਨਿਊ ਯਾਰਕ 'ਚ ਬਰੂਕਲਿਨ ਬ੍ਰਿਜ , ਪੈਰਿਸ 'ਚ ਪੋਂਟ ਡੇਸ ਆਰਟਸ ਬ੍ਰਿਜ ਇਸ ਪੁਲ 'ਤੇ ਰੰਗ-ਬਿਰੰਗੇ ਤਾਲੇ ਲੱਗੇ ਦਿਖਾਈ ਦਿੰਦੇ ਹਨ। ਜਰਮਨੀ ਦੇ ਹੋਹਨਜ਼ੋਲਰਨ ਬ੍ਰਿਜ 'ਤੇ 2009 ਤੋਂ ਤਾਲੇ ਲਗਾਉਣ ਦਾ ਰਿਵਾਜ਼ ਸ਼ੁਰੂ ਹੋਇਆ ਤੇ ਹੁਣ ਇਹ ਪੁਲ ਤਾਲਿਆਂ ਨਾਲ ਭਰ ਗਿਆ ਹੈ।
ਦੱਖਣੀ ਕੋਰੀਆ ਦੇ ਸ਼ਹਿਰ ਸਿਓਲ 'ਚ '7 ਆਰਟੀਫੀਸ਼ਅਲ ਲਵ ਟਰੀਜ਼' ਬਣੇ ਹਨ, ਜਿਸ 'ਤੇ ਲੋਕਾਂ ਨੇ ਬਹੁਤ ਸਾਰੇ ਤਾਲੇ ਲਗਾਏ ਹਨ। ਵੋਡੂਟਵਨਡੀ ਕੈਨਲ ਸ਼ਹਿਰ ਮਾਸਕੋ 'ਚ ਹੈ। ਰੂਸ ਦੀ ਰਾਜਧਾਨੀ ਮਾਸਕੋ 'ਚ ਇਹ ਲਵ ਟਰੀ ਪ੍ਰੇਮੀਆਂ ਦੀ ਖਾਸ ਪਸੰਦ ਹਨ। ਇੱਥੇ ਅਜਿਹੇ ਕਈ ਆਇਰਨ ਟਰੀ ਦੇਖਣ ਨੂੰ ਮਿਲਦੇ ਹਨ।
ਸਰਬੀਆ ਦੇ ਮੋਸਟ ਲਜੁਬਵੀ ਵਰਨਜਕਾ ਬੈਨਜਾ ਦੀ ਥਾਂ 'ਤੇ ਲੋਕ ਤਾਲਿਆਂ ਨੂੰ ਚੇਨ ਨਾਲ ਲਗਾ ਦਿੰਦੇ ਹਨ। ਸਲੋਵਿਨੀਆ ਦੇ ਬੁੱਚਰਜ਼ ਬ੍ਰਿਜ 'ਤੇ 2010 ਤੋਂ ਪ੍ਰੇਮੀ ਤਾਲੇ ਲਗਾ ਰਹੇ ਹਨ। ਇਹ ਪੁਲ ਲੁਜਬਲਜਾਨਿਕਾ ਨਦੀ 'ਤੇ ਹੈ। ਪ੍ਰੇਮੀਆਂ ਦਾ ਵਿਸ਼ਵਾਸ ਹੈ ਕਿ ਇਨ੍ਹਾਂ ਥਾਵਾਂ 'ਤੇ ਉਨ੍ਹਾਂ ਦੀ ਆਤਮਾ ਇਕ ਹੋ ਜਾਂਦੀ ਹੈ ਤੇ ਫਿਰ ਕੋਈ ਵੀ ਉਨ੍ਹਾਂ ਨੂੰ ਵੱਖ ਨਹੀਂ ਕਰ ਸਕਦਾ। ਚਾਬੀ ਸੁੱਟਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੇ ਪਿਆਰ ਦੀ ਕੜੀ ਬੱਝ ਗਈ ਹੈ ਤੇ ਕੋਈ ਇਸ ਨੂੰ ਖੋਲ੍ਹ ਨਹੀਂ ਸਕਦਾ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਕਰਦੇ ਸਮੇਂ ਆਪਣੀ ਸਰਕਾਰ ਦਾ ਕੀਤਾ ਗੁਣਗਾਨ
NEXT STORY