ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਓਹੀਓ ਸੂਬੇ ਵਿੱਚ 2 ਸਾਲ ਦੇ ਇਕ ਬੱਚੇ ਨੇ ਗ਼ਲਤੀ ਨਾਲ ਆਪਣੀ 8 ਮਹੀਨਿਆਂ ਦੀ ਗਰਭਵਤੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੀ.ਐੱਨ.ਐੱਨ. ਨੇ ਵੀਰਵਾਰ ਸ਼ਾਮ ਨੂੰ ਇਕ ਬਿਆਨ ਵਿਚ ਦੱਸਿਆ ਕਿ ਨੌਰਵਾਕ ਪੁਲਸ ਵਿਭਾਗ ਨੂੰ 31 ਸਾਲਾ ਪੀੜਤਾ ਲੌਰਾ ਇਲਗ ਤੋਂ ਇੱਕ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਨੇ ਕਿਹਾ ਕਿ ਉਸਨੂੰ "ਉਸਦੇ 2 ਸਾਲ ਦੇ ਪੁੱਤ ਵੱਲੋਂ ਪਿੱਠ ਵਿੱਚ ਗੋਲੀ ਮਾਰ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਇਹ ਵੀ ਦੱਸਿਆ ਕਿ ਉਹ 8 ਮਹੀਨਿਆਂ ਦੀ ਗਰਭਵਤੀ ਹੈ।
ਇਹ ਵੀ ਪੜ੍ਹੋ: ਭਾਰਤੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ H-1ਬੀ ਵੀਜ਼ਾ ਦੇ ਨਵੀਨੀਕਰਨ ਦੀ ਦੇਸ਼ ’ਚ ਹੀ ਕਰੇਗਾ ਸ਼ੁਰੂਆਤ
ਕੁਝ ਪਲਾਂ ਬਾਅਦ ਉਸ ਦੇ ਪਤੀ ਨੇ 911 'ਤੇ ਕਾਲ ਕੀਤੀ ਅਤੇ ਕਿਹਾ ਕਿ ਉਸਨੂੰ ਉਸਦੀ ਪਤਨੀ ਦਾ ਫੋਨ ਆਇਆ ਉਹ ਮੇਰੇ ਬੇਟੇ ਬਾਰੇ ਕੁਝ ਕਹਿ ਰਹੀ ਸੀ। ਸੀ.ਐੱਨ.ਐੱਨ. ਦੀ ਰਿਪੋਰਟ ਅਨੁਸਾਰ, ਅਧਿਕਾਰੀ ਘਰ ਪਹੁੰਚੇ ਅਤੇ ਇੱਕ ਬੰਦ ਦਰਵਾਜ਼ੇ ਰਾਹੀਂ ਜ਼ਬਰਦਸਤੀ ਅੰਦਰ ਦਾਖ਼ਲ ਹੋਏ। ਬਿਆਨ ਦੇ ਅਨੁਸਾਰ ਮਾਂ ਅਤੇ ਉਸ ਦਾ ਪੁੱਤਰ ਇੱਕ ਪਿਸਤੌਲ ਦੇ ਨਾਲ ਉੱਪਰਲੇ ਬੈੱਡਰੂਮ ਵਿੱਚ ਮਿਲੇ। ਅਧਿਕਾਰੀਆਂ ਦੇ ਅਨੁਸਾਰ, ਔਰਤ ਹੋਸ਼ ਵਿਚ ਸੀ ਅਤੇ ਉਸਨੇ ਅਧਿਕਾਰੀਆਂ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ
ਫਿਰ ਉਸ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਐਮਰਜੈਂਸੀ ਸੀ-ਸੈਕਸ਼ਨ ਕੀਤਾ ਗਿਆ ਪਰ ਨਵਜਨਮੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਤੋਂ ਕੁੱਝ ਘੰਟਿਆਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਸੀ.ਐੱਨ.ਐੱਨ. ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਹਥਿਆਰ ਘਰ ਤੋਂ ਜ਼ਬਤ ਕੀਤਾ ਗਿਆ ਹੈ ਅਤੇ ਕਿਹਾ ਕਿ ਪਿਸਤੌਲ ਦੀ ਮੈਗਜ਼ੀਨ 12 ਰਾਉਂਡ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਬੈੱਡਰੂਮ ਦੀ ਅਲਮਾਰੀ ਵਿੱਚ 6 ਰਾਉਂਡ ਦੇ ਨਾਲ ਇੱਕ ਮੋਸਬਰਗ 12-ਗੇਜ ਸ਼ਾਟਗਨ ਅਤੇ ਕੰਪਿਊਟਰ ਰੂਮ ਦੀ ਅਲਮਾਰੀ ਵਿੱਚ ਇੱਕ ਏਅਰਸੋਫਟ ਰਾਈਫਲ ਵੀ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸ਼ਾਰਜਾਹ 'ਚ ਟਰੱਕ ਨਾਲ ਟੱਕਰ ਮਗਰੋਂ ਪਿਕਅੱਪ ਨੇ ਖਾਧੀਆਂ ਕਈ ਪਲਟੀਆਂ, ਭਾਰਤੀ ਸਣੇ 4 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
2024 'ਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜੇਗਾ ਅਮਰੀਕਾ
NEXT STORY