ਇੰਟਰਨੈਸ਼ਨਲ ਡੈਸਕ- ਲੇਬਨਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਇੱਕ ਪਾਸੇ ਜਿੱਥੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਜਾਰੀ ਹੈ। ਦੂਜੇ ਪਾਸੇ ਹਿਜ਼ਬੁੱਲਾ ਨੂੰ ਵੱਡਾ ਝਟਕਾ ਲੱਗਾ ਹੈ। ਹਿਜ਼ਬੁੱਲਾ ਦੇ ਇੱਕ ਚੋਟੀ ਦੇ ਨੇਤਾ ਸ਼ੇਖ ਮੁਹੰਮਦ ਅਲੀ ਹਮਾਦੀ ਨੂੰ ਮਾਰ ਦਿੱਤਾ ਗਿਆ ਹੈ।
IRNA ਦੀ ਰਿਪੋਰਟ ਅਨੁਸਾਰ ਹਮਾਦੀ ਨੂੰ ਲੇਬਨਾਨ ਦੇ ਬੇਕਾ ਜ਼ਿਲ੍ਹੇ ਵਿੱਚ ਉਸਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ। ਅਣਪਛਾਤੇ ਹਮਲਾਵਰ ਨੇ ਉਸ 'ਤੇ ਗੋਲੀਬਾਰੀ ਕਰ ਦਿੱਤੀ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੁਝ ਰਿਪੋਰਟਾਂ ਇਸ ਕਤਲ ਪਿੱਛੇ ਇਜ਼ਰਾਈਲ ਦਾ ਹੱਥ ਦੱਸਦੀਆਂ ਹਨ, ਜਦੋਂ ਕਿ ਕੁਝ ਕਹਿ ਰਹੀਆਂ ਹਨ ਕਿ ਇਸ ਪਿੱਛੇ ਪਰਿਵਾਰਕ ਝਗੜਾ ਕਾਰਨ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਅਨਮੋਲ ਬਾਜਵਾ ਦੇ ਕਤਲ ਮਾਮਲੇ 'ਚ ਵਿਅਕਤੀ 'ਤੇ ਲਗਾਏ ਗਏ ਦੋਸ਼
ਇੱਥੇ ਦੱਸ ਦੇਈਏ ਕਿ ਐਫ.ਬੀ.ਆਈ ਵੀ ਹਮਾਦੀ ਦੀ ਭਾਲ ਕਰ ਰਹੀ ਸੀ। ਉਹ 1985 ਵਿੱਚ ਪੱਛਮੀ ਜਰਮਨੀ ਦੇ ਇੱਕ ਜਹਾਜ਼ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਸੀ। ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ ਹਿਜ਼ਬੁੱਲਾ ਦੇ ਸਥਾਨਕ ਕਮਾਂਡਰ ਹਮਾਦੀ ਨੂੰ ਪੱਛਮੀ ਬੇਕਾ ਜ਼ਿਲ੍ਹੇ ਦੇ ਮਛਘਾਰਾ ਵਿੱਚ ਉਸਦੇ ਘਰ ਨੇੜੇ ਛੇ ਗੋਲੀਆਂ ਮਾਰੀਆਂ ਗਈਆਂ। ਮੀਡੀਆ ਰਿਪੋਰਟਾਂ ਅਨੁਸਾਰ ਹਮਾਦੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਲੇਬਨਾਨੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹੰਮਦ ਅਲੀ ਹਮਾਦੀ ਨੂੰ ਅਮਰੀਕੀ ਸੰਘੀ ਏਜੰਸੀ ਐਫ.ਬੀ.ਆਈ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਉਣ ਵਾਲੀ ਹੈ ਵੱਡੀ ਤਬਾਹੀ! ਸਮੁੰਦਰ ਵਿਚੋਂ ਨਿਕਲੀ 'Doomsday' ਮੱਛੀ ਨੇ ਵਧਾਈ ਚਿੰਤਾ
NEXT STORY