ਟੋਰਾਂਟੋ—ਟੋਰਾਂਟੋ ਦੇ ਬਲੋਰਡੇਲ ਪਿੰਡ 'ਚ ਸਥਿਤ ਭਾਰਤੀ ਰੈਸਤਰਾਂ 'ਸਾਊਥ ਇੰਡੀਅਨ ਡੋਸਾ ਮਾਹਲ' ਦੀ ਦੋ ਮੰਜ਼ਿਲਾਂ ਰਿਹਾਇਸ ਇਮਾਰਤ ਨੂੰ ਅੱਗ ਲੱਗ ਗਈ। ਅੱਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਟੋਰਾਂਟੋ ਦੇ ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਐਮਰਸਨ ਐਵੇਨਿਊ ਨੇੜੇ ਬਲੋਰ ਸਟਰੀਟ ਵਿਖੇ ਸਾਊਥ ਇੰਡੀਅਨ ਡੋਸਾ ਮਾਹਲ ਰੈਸਤਰਾਂ 'ਚ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜ ਗਏ। ਅੱਗ ਦੀਆਂ ਲਪਟਾਂ ਬਹੁਤ ਤੇਜ਼ ਸਨ, ਜਿਸ ਕਾਰਨ ਇਨ੍ਹਾਂ 'ਤੇ ਕਾਬੂ ਪਾਊਣ 'ਚ ਦੋ ਘੰਟੇ ਮਸ਼ੱਕਤ ਕਰਨੀ ਪਈ। ਵਿਭਾਗ ਮੁਤਾਬਕ ਇਮਾਰਤ ਦੀਆਂ ਦੋ ਮੰਜ਼ਿਲਾਂ 'ਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੱਗ ਲੱਗਣ ਦੀ ਘਟਨਾ ਮਗਰੋਂ ਡੋਸਾ ਮਾਹਲ ਰੈਸਟੋਰੈਂਟ ਦੇ ਨੇੜਲੇ ਗਲੀ 'ਚ ਸਥਿਤ ਪ੍ਰਸਿੱਧ ਭਾਰਤੀ ਰੈਸਤਰਾਂ 'ਬਨਜਾਰਾ' ਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਅੱਗ ਦੀਆਂ ਲਪਟਾ ਨਾ ਆ ਜਾਵੇ।
ਬੋਕੋ ਹਰਾਮ ਵਲੋਂ ਰਿਹਾਅ ਨਾਈਜੀਰੀਆਈ ਵਿਦਿਆਰਥਣਾਂ ਪਹੁੰਚੀਆਂ ਘਰ
NEXT STORY