ਓਟਾਵਾ— ਵਰਜੀਨੀਆ 'ਚ ਹੋਈ ਹਿੰਸਾ ਵਿਰੁੱਧ ਟੋਰਾਂਟੋ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਇਲਾਵਾ ਮਾਂਟਰੀਅਲ ਵਾਸੀਆਂ ਨੇ ਵੀ ਇਸ ਨਸਲੀ ਹਮਲੇ ਵਿਰੁੱਧ ਰੈਲੀ ਕੱਢੀ ਗਈ।
ਸ਼ਨੀਵਾਰ ਨੂੰ ਹੋਈ ਇਸ ਹਿੰਸਕ ਘਟਨਾ ਦੀ ਯਾਦ 'ਚ ਐਤਵਾਰ ਸਵੇਰ ਤੋਂ ਹੀ ਲੋਕ ਰੈਲੀ 'ਚ ਸ਼ਾਮਲ ਹੋਣ ਲੱਗ ਗਏ ਸਨ। ਰੈਲੀ 'ਚ ਸ਼ਾਮਲ ਲੋਕਾਂ ਨੇ ਕਿਹਾ ਕਿ ਚਾਰਲੋਟਸਵਿਲੇ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਸ਼ਾਂਤ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਜੋ ਇਸ ਸ਼ਹਿਰ 'ਚ ਹੋਇਆ ਉਹ ਕੈਂਸਰ ਹੈ। ਨਸਲਵਾਦ ਦੀ ਨਫਰਤ ਸਿਰਫ ਚਾਰਲੋਟਸਵਿਲੇ 'ਚ ਹੀ ਨਹੀਂ ਬਲਕਿ ਹੋਰ ਦੇਸ਼ਾਂ ਤੇ ਸ਼ਹਿਰਾਂ 'ਚ ਵੀ ਫੈਲ ਰਹੀ ਹੈ, ਜਿਸ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ।
ਕੈਨੇਡਾ ਵੀ ਨਸਲਵਾਦ ਤੇ ਨਫਰਤੀ ਹਿੰਸਾ ਤੋਂ ਬਚਿਆ ਨਹੀਂ : ਟਰੂਡੋ
NEXT STORY