ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਇੱਕ ਡਾਕਟਰ ਨੂੰ ਐਮਟਰੈਕ ਟ੍ਰੇਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਿਹਤ-ਸੰਭਾਲ ਧੋਖਾਧੜੀ ਮਾਮਲੇ ਵਿੱਚ ਭੂਮਿਕਾ ਨਿਭਾਉਣ ਲਈ ਅਦਾਲਤ ਨੇ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਯੂ.ਐਸ ਅਟਾਰਨੀ ਦੇ ਦਫ਼ਤਰ ਨੇ ਇਸ ਦੀ ਘੋਸ਼ਣਾ ਕੀਤੀ ਹੈ। ਨਿਊਜਰਸੀ ਦੇ ਸੀਡਰ ਗਰੋਵ ਇਲਾਕੇ ਦੇ ਰਹਿਣ 51 ਸਾਲਾ ਡਾ: ਮੁਹੰਮਦ ਮਿਰਜ਼ਾ ਨੇ ਪਹਿਲਾਂ ਸਿਹਤ ਸੰਭਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਦੀ ਇੱਕ ਗਿਣਤੀ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਮੰਨਿਆ ਅਤੇ ਇਹ ਸਜ਼ਾ ਉਸ ਨੂੰ (7 ਮਈ) ਨੂੰ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਦੀ ਜੱਜ ਮੈਡਲਿਨ ਕੌਕਸ ਅਰਲੀਓ ਨੇ ਸੁਣਾਈ।
ਡਾ: ਮੁਹੰਮਦ ਮਿਰਜ਼ਾ ਨੂੰ ਦੋ ਸਾਲ ਦੀ ਸ਼ਜਾ ਪੂਰੀ ਕਰਨ ਤੋਂ ਬਾਅਦ ਨਿਗਰਾਨੀ ਅਧੀਨ ਰਹਿਣ ਦਾ ਵੀ ਹੁਕਮ ਵੀ ਜਾਰੀ ਕੀਤਾ ਹੈ। ਅਤੇ ਮੁੜ ਬਹਾਲੀ ਵਿੱਚ ਉਸ ਨੂੰ 1.37 ਮਿਲੀਅਨ ਡਾਲਰ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। ਡਾਕਟਰ ਮਿਰਜ਼ਾ ਉਨ੍ਹਾਂ ਚਾਰ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਜੂਨ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੇ ਐਮਟਰੈਕ ਟ੍ਰੇਨ ਹੈਲਥ-ਕੇਅਰ ਧੋਖਾਧੜੀ ਲਈ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਦਾਲਤ ਵਿੱਚ ਦਿੱਤੇ ਬਿਆਨਾਂ ਅਨੁਸਾਰ ਡਾ: ਮਿਰਜ਼ਾ ਸਹਿ-ਸਾਜ਼ਿਸ਼ਕਰਤਾ ਵੱਲੋਂ ਅਪ੍ਰੈਲ 2017 ਅਤੇ ਜੂਨ 2022 ਵਿਚਕਾਰ ਐਮਟਰੈਕ ਟ੍ਰੇਨ ਦੀ ਸਿਹਤ-ਸੰਭਾਲ ਯੋਜਨਾ ਨੂੰ ਉਨ੍ਹਾਂ ਸੇਵਾਵਾਂ ਲਈ ਫਰਜੀ ਬਿਲ ਤਿਆਰ ਕਰਨ ਦੀ ਇੱਕ ਯੋਜਨਾ ਵਿੱਚ ਸ਼ਾਮਲ ਸਨ ਜੋ ਜਾਂ ਤਾਂ ਕਦੇ ਪ੍ਰਦਾਨ ਨਹੀਂ ਕੀਤੀਆਂ ਗਈਆਂ ਸਨ ਜਾਂ ਡਾਕਟਰੀ ਤੌਰ 'ਤੇ ਉਹ ਬੇਲੋੜੀਆਂ ਤੇ ਫਰਜੀ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੂਬੇ 'ਚ ਦੂਜੀ ਵਾਰ ਨਾਈਟ੍ਰੋਜਨ ਗੈਸ ਰਾਹੀਂ ਦਿੱਤੀ ਜਾਵੇਗੀ ਮੌਤ ਦੀ ਸਜ਼ਾ
ਇਸ ਸਕੀਮ ਵਿੱਚ ਸ਼ਾਮਲ ਲੋਕਾਂ ਨੇ ਦਾਅਵਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਦੀ ਕੀਮਤ ਐਮਟਰੈਕ ਨੂੰ ਘੱਟੋ-ਘੱਟ 1.3 ਮਿਲੀਅਨ ਡਾਲਰ ਦੇ ਕਰੀਬ ਬਣਦੀ ਸੀ। ਯੂ. ਐਸ ਦੇ ਅਟਾਰਨੀ ਫਿਲਿਪ ਆਰ ਸੇਲੇਂਜਰ, ਜਿਸ ਨੇ ਸਜ਼ਾ ਦਾ ਐਲਾਨ ਕੀਤਾ, ਨੇ ਕਿਹਾ ਕਿ ਐਮਟਰੈਕ ਆਫਿਸ ਆਫ ਇੰਸਪੈਕਟਰ ਜਨਰਲ, ਐਮਟਰੈਕ ਪੁਲਸ ਵਿਭਾਗ ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਵਿਸ਼ੇਸ਼ ਏਜੰਟ ਵੀ ਇਸ ਜਾਂਚ ਵਿੱਚ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਾਜ਼ੀਲ 'ਚ ਮੀਂਹ ਤੇ ਹੜ੍ਹ ਨੇ ਮਚਾਈ ਤਬਾਹੀ, 100 ਲੋਕਾਂ ਦੀ ਮੌਤ, ਕਰੀਬ 1 ਲੱਖ ਘਰ ਤਬਾਹ
NEXT STORY