ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਟੋਰਾਂਟੋ ਵਿਚ ਲਗਾਤਾਰ ਵੱਡੀ ਗਿਣਤੀ ਵਿਚ ਆ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਫੈੱਡਰਲ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਨੇ ਆਪਣੇ ਤੌਰ 'ਤੇ ਹੋਰ ਸਖ਼ਤੀ ਵਧਾ ਦਿੱਤੀ ਹੈ। 14 ਨਵੰਬਰ ਤੋਂ ਟੋਰਾਂਟੋ ਰੈੱਡ ਜ਼ੋਨ ਵਿਚ ਦਾਖ਼ਲ ਹੋ ਜਾਵੇਗਾ, ਜੋ ਕਿ ਤਾਲਾਬੰਦੀ ਤੋਂ ਪਹਿਲਾਂ ਦਾ ਵੱਡਾ ਅਲਰਟ ਹੈ।
ਇਹ ਵੀ ਪੜ੍ਹੋ- ਦੋ-ਤਿਹਾਈ ਕੈਨੇਡੀਅਨ ਕੋਰੋਨਾ ਤੋਂ ਬਚਾਅ ਲਈ ਰਾਤ ਦਾ ਕਰਫਿਊ ਲਾਉਣ ਲਈ ਰਾਜ਼ੀ : ਸਰਵੇ
14 ਨਵੰਬਰ ਤੋਂ ਪੂਰਾ ਸ਼ਹਿਰ ਸਖ਼ਤ ਹਿਦਾਇਤਾਂ ਵਿਚ ਰਹੇਗਾ। ਪੂਰੀ ਤਾਲਾਬੰਦੀ ਕਰਨ ਤੋਂ ਪਹਿਲਾਂ ਦਾ ਇਹ ਆਖਰੀ ਪੜਾਅ ਹੈ ਤੇ ਜੇਕਰ ਫਿਰ ਵੀ ਕੋਰੋਨਾ ਦੇ ਮਾਮਲੇ ਵਧੇ ਤਾਂ ਆਖਰੀ ਰਾਹ ਪੂਰੀ ਤਾਲਾਬੰਦੀ ਲਾਉਣਾ ਹੀ ਹੋਵੇਗਾ। ਇਸ ਦੇ ਨਾਲ ਹੀ ਇਨਡੋਰ ਫਿੱਟਨੈੱਸ ਕਲਾਸਾਂ ਵੀ ਬੰਦ ਰਹਿਣਗੀਆਂ। ਜਿੰਮ ਵੀ ਤਾਂ ਹੀ ਖੁੱਲ੍ਹ ਸਕੇਗੀ, ਜੇਕਰ ਇਸ ਵਿਚ 10 ਤੋਂ ਘੱਟ ਲੋਕ ਹੋਣਗੇ। ਟੋਰਾਂਟੋ ਵਿਚ ਮੀਟਿੰਗਾਂ, ਕੈਸੀਨੋ, ਬਿੰਗੋ ਹਾਲ ਅਤੇ ਇਨਡੋਰ ਮੂਵੀ ਥਿਏਟਰ ਵੀ ਬੰਦ ਰੱਖਣ ਦੀ ਜ਼ਰੂਰਤ ਹੋਵੇਗੀ।
ਹੋਟਲ-ਰੈਸਟੋਰੈਂਟਾਂ ਵਿਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਨਾਲ ਹੀ ਕਿਸੇ ਵੀ ਸਮਾਗਮ ਤੇ ਪ੍ਰੋਗਰਾਮਾਂ ਜਾਂ ਉਂਝ ਹੀ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਟੋਰਾਂਟੋ ਪੂਰੇ 28 ਦਿਨ ਭਾਵ 14 ਨਵੰਬਰ ਤੋਂ 12 ਦਸੰਬਰ ਤੱਕ ਰੈੱਡ ਜ਼ੋਨ ਵਿਚ ਹੀ ਰਹੇਗਾ। ਹਾਲਾਂਕਿ ਓਂਟਾਰੀਓ ਦੇ ਰੈੱਡ ਜ਼ੋਨ ਫਰੇਮਵਰਕ ਵਿਚ ਅੰਦਰ ਬੈਠ ਕੇ ਖਾਣਾ ਖਾਣ ਦੀ ਰੋਕ ਨਹੀਂ ਹੁੰਦੀ ਪਰ ਟੋਰਾਂਟੋ ਅਜਿਹਾ ਕਰਨ ਜਾ ਰਿਹਾ ਹੈ।
ਡਾਕਟਰ ਐਲੀਨ ਡੀ ਵਿਲਾ ਨੇ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਹੁਣ ਅਜਿਹੇ ਪੜਾਅ ਵਿਚ ਹੈ, ਜਿਸ ਤਰ੍ਹਾਂ ਦਾ ਅਸੀਂ ਕਦੇ ਦੇਖਿਆ ਨਹੀਂ ਸੀ। ਇਸ ਲਈ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਇਸ ਸਭ ਨਾਲ ਲੋਕਾਂ ਨੂੰ ਇਕ ਵਾਰ ਫਿਰ ਵਿੱਤੀ ਨੁਕਸਾਨ ਹੋਣ ਵਾਲਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਦੁੱਖ ਹੈ। ਬੀਤੇ 24 ਘੰਟਿਆਂ ਵਿਚ ਟੋਰਾਂਟੋ ਵਿਚ 533 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ ਨਵਾਂ ਰਿਕਾਰਡ ਹਨ।
ਅਮਰੀਕੀ ਇਤਿਹਾਸ ਦਾ ਨਵਾਂ ਅਧਿਆਏ ਲਿਖਣ ਨੂੰ ਤਿਆਰ : ਕਮਲਾ ਹੈਰਿਸ
NEXT STORY