ਓਟਾਵਾ- ਕੋਰੋਨਾ ਦੀ ਗਤੀ ਨੂੰ ਹੌਲੀ ਕਰਨ ਲਈ ਦੋ-ਤਿਹਾਈ ਕੈਨੇਡੀਅਨ ਰਾਤ ਦਾ ਕਰਫਿਊ ਲਗਾਉਣ ਵਿਚ ਸਰਕਾਰ ਦਾ ਪੂਰਾ ਸਹਿਯੋਗ ਦੇਣ ਲਈ ਰਾਜ਼ੀ ਹਨ। ਕੋਰੋਨਾ ਸਬੰਧੀ ਇਕ ਐਸੋਸੀਏਸ਼ਨ ਨੇ ਇਹ ਸਰਵੇ ਕੀਤਾ ਹੈ। ਇਹ ਸਰਵੇ ਲੀਗਰ ਐਂਡ ਦਿ ਐਸੋਸਿਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਵਲੋਂ ਕੀਤਾ ਗਿਆ, ਜਿਸ ਵਿਚ ਪਤਾ ਲੱਗਾ ਹੈ ਕਿ 67 ਫੀਸਦੀ ਕੈਨੇਡੀਅਨ ਕੋਰੋਨਾ ਵਾਇਰਸ ਨੂੰ ਲਗਾਮ ਪਾਉਣ ਲਈ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਗਾਉਣ ਲਈ ਰਾਜ਼ੀ ਹਨ।
18 ਤੋਂ 34 ਸਾਲ ਦੇ ਲੋਕਾਂ ਵਿਚੋਂ 55 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਕਰਫਿਊ ਲਗਾਉਣ ਦੇ ਹੱਕ ਵਿਚ ਹਨ। ਲਗਭਗ 3 ਵਿਚੋਂ ਹਰ ਦੋ ਵਿਅਕਤੀਆਂ ਦਾ ਇਹ ਹੀ ਮੰਨਣਾ ਹੈ ਕਿ ਜੇਕਰ ਰਾਤ ਦਾ ਕਰਫਿਊ ਲਗਾਇਆ ਜਾਵੇਗਾ ਤਾਂ ਕੋਰੋਨਾ ਮਾਮਲਿਆਂ ਨੂੰ ਲਗਾਮ ਪਾਈ ਜਾ ਸਕਦੀ ਹੈ।
ਹਾਲਾਂਕਿ ਅਲਬਰਟਾ, ਓਂਟਾਰੀਓ ਤੇ ਕਿਊਬਿਕ ਵਿਚ ਰਹਿਣ ਵਾਲੇ ਵਧੇਰੇ ਲੋਕਾਂ ਨੇ ਕਰਫਿਊ ਨਾ ਲਗਾਉਣ ਦੀ ਅਪੀਲ ਕੀਤੀ। ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਮੈਨੀਟੋਬਾ ਅਤੇ ਅਟਲਾਂਟਿਕ ਸੂਬਿਆਂ ਵਿਚ ਵੀ 70 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਮੁੜ ਕਰਫਿਊ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਕਿਊਬਿਕ ਵਿਚ ਬਾਰ ਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਅਲਬਰਟਾ ਵਿਚ ਕਈ ਥਾਵਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ।
ਟਰੰਪ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਅਹੁਦਾ ਛੱਡਦੇ ਹੀ ਜਾ ਸਕਦੇ ਹਨ ਜੇਲ੍ਹ
NEXT STORY