ਓਟਾਵਾ- ਟੋਰਾਂਟੋ ਪੁਲਸ ਨੇ 'ਕੈਨੇਡਾ ਦੀ 25 ਮੋਸਟ ਵਾਂਟੇਡ ਸੂਚੀ' 'ਚ ਸ਼ਾਮਲ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਹੈ। ਟੋਰਾਂਟੋ ਪੁਲਸ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਨਿਕੋਲਸ ਸਿੰਘ (24) ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਜ਼ਮਾਨਤ ਦੀ ਉਲੰਘਣਾ ਲਈ ਪੂਰਨ ਕੈਨੇਡਾ 'ਤੇ ਲਾਗੂ ਵਾਰੰਟ ਦੇ ਅਧੀਨ ਲੋੜੀਂਦਾ ਸੀ। ਇਸ 'ਚ ਕਿਹਾ ਗਿਆ ਸਿੰਘ ਨੂੰ ਇਕ ਹਥਿਆਰ, ਇਕ ਮੈਗਜ਼ੀਨ ਅਤੇ ਗੋਲਾ-ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਹਫ਼ਤੇ ਦੇ ਕਿਹੜੇ ਦਿਨ ਨਹੀਂ ਕਟਵਾਉਣੇ ਚਾਹੀਦੇ ਨੇ ਵਾਲ ਤੇ ਦਾੜ੍ਹੀ, ਪ੍ਰੇਮਾਨੰਦ ਜੀ ਨੇ ਦੱਸਿਆ ਕਾਰਨ
ਪੁਲਸ ਦਾ ਕਹਿਣਾ ਹੈ ਕਿ ਅਧਿਕਾਰੀ ਬਾਥਰਸਟ ਸਟ੍ਰੀਟ ਅਤੇ ਡੂਪੋਂਟ ਸਟਰੀਟ ਖੇਤਰ 'ਚ ਜਾਂਚ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਸਿੰਘ ਨੂੰ ਇਕ ਵਾਹਨ 'ਚ ਦੇਖਿਆ। ਇਸ 'ਚ ਕਿਹਾ ਗਿਆ ਹੈ ਕਿ ਉਸ ਨੂੰ ਸ਼ਾਂਤੀਪੂਰਵਕ ਗ੍ਰਿਫ਼ਤਾਰ ਕਰ ਲਿਆ ਗਿਆ। ਸਿਟੀ ਨਿਊਜ਼ ਅਨੁਸਾਰ,''ਸਿੰਘ 'ਤੇ ਲੱਗੇ ਦੋਸ਼ਾਂ 'ਚ ਪਾਬੰਦੀਸ਼ੁਦਾ ਹਥਿਆਰ ਨਾਲ ਜਾਣਬੁੱਝ ਕੇ ਫਾਇਰਿੰਗ ਕਰਨਾ, ਹਥਿਆਰਬੰਦ ਲੁੱਟ ਅਤੇ ਰੋਕ ਲਗਾਉਣ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਹਥਿਆਰ ਰੱਖਣਾ ਸ਼ਾਮਲ ਸਨ। ਇਨ੍ਹਾਂ ਮਾਮਲਿਆਂ 'ਚ ਉਸ ਨੂੰ 5 ਸਾਲ, 5 ਮਹੀਨੇ ਅਤੇ 10 ਦਿਨ ਦੀ ਸਜ਼ਾ ਮਿਲੀ ਸੀ, ਜਿਸ ਦੌਰਾਨ ਉਸ ਨੇ ਆਪਣੀ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕੀਤੀ।''
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਯੂਕ੍ਰੇਨ ਦਾ ਰੂਸ 'ਤੇ ਵੱਡਾ ਹਮਲਾ ! ਰੂਸੀ ਏਅਰ ਡਿਫੈਂਸ ਸਿਸਟਮ ਨੇ 93 ਡਰੋਨ ਕੀਤੇ ਢੇਰ
NEXT STORY