ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੀਤੇ ਸੋਮਵਾਰ ਨੂੰ ਵਾਪਰੇ ਵੈਨ ਹਮਲੇ 'ਚ ਇਕ 23 ਸਾਲਾ ਲੜਕੀ ਦੀ ਵੀ ਮੌਤ ਹੋ ਗਈ, ਜਿਸ ਦੀ ਪਛਾਣ ਕਰ ਲਈ ਗਈ ਹੈ। ਪੁਲਸ ਮੁਤਾਬਕ ਉਸ ਦਾ ਨਾਂ ਸੋਹੇ ਚੁੰਗ ਹੈ, ਜੋ ਕਿ ਮਾਰੇ ਗਏ 10 ਲੋਕਾਂ 'ਚ ਸ਼ਾਮਲ ਸੀ। ਚੁੰਗ ਦੱਖਣੀ ਕੋਰੀਆਈ ਮੂਲ ਦੀ ਸੀ ਅਤੇ ਕੈਨੇਡਾ 'ਚ ਪੜ੍ਹਾਈ ਕਰਨ ਲਈ ਆਈ ਸੀ। ਚੁੰਗ ਨੇ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਗਰੈਜ਼ੂਏਟ ਦੀ ਪੜ੍ਹਾਈ ਕੀਤੀ। ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਦੋਸਤ ਹੈਰਾਨ ਹਨ, ਕਿਉਂਕਿ ਉਹ ਇਕ ਚੰਗੀ ਦੋਸਤ ਅਤੇ ਹਰ ਇਕ ਨੂੰ ਪਿਆਰ ਕਰਨ ਵਾਲੀ ਲੜਕੀ ਸੀ।

ਓਧਰ ਯੂਨੀਵਰਸਿਟੀ ਆਫ ਟੋਰਾਂਟੋ ਨੇ ਇਕ ਬਿਆਨ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਦੀ ਵੈਨ ਹਮਲੇ 'ਚ ਮੌਤ ਹੋ ਗਈ। ਚੁੰਗ ਲਗਜ਼ਰੀ ਰਿਟੇਲਰ ਹੋਲਟ ਰੇਨਫਰੁ 'ਚ ਕੰਮ ਵੀ ਕਰਦੀ ਸੀ। ਚੁੰਗ ਤੋਂ ਇਲਾਵਾ ਇਸ ਵੈਨ ਹਮਲੇ ਵਿਚ ਦੱਖਣੀ ਕੋਰੀਆ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਬੀਤੇ ਦਿਨੀਂ ਕੀਤੀ ਗਈ। ਮਾਰੇ ਗਏ ਦੱਖਣੀ ਕੋਰੀਆਈ ਮੂਲ ਦੇ ਵਿਅਕਤੀ ਦਾ ਦਾ ਨਾਂ ਚੁਲ ਮਿਨ ਸੀ।

ਦੱਸਣਯੋਗ ਹੈ ਕਿ ਬੀਤੇ ਸੋਮਵਾਰ ਦੀ ਦੁਪਹਿਰ ਨੂੰ ਟੋਰਾਂਟੋ ਦੇ ਫਿੰਚ ਐਵੇਨਿਊ ਵਿਚ ਇਕ ਵੈਨ ਨੇ ਪੈਦਲ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ 'ਚੋਂ 7 ਦੀ ਪਛਾਣ ਕਰ ਲਈ ਗਈ ਹੈ। ਦੋਸ਼ੀ ਅਲੇਕ ਮਿਨਸਿਸਅਨ ਨੇ ਇਹ ਹਮਲਾ ਕੀਤਾ ਸੀ, ਜਿਸ ਨੂੰ ਟੋਰਾਂਟੋ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਔਰਤਾਂ ਨਾਲ ਨਫਰਤ ਕਰਦਾ ਸੀ, ਜਿਸ ਕਾਰਨ ਉਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ।
'ਐਨਜੈੱਕ ਡੇਅ' ਪਰੇਡ 'ਚ ਆਸਟ੍ਰੇਲੀਆਈ ਸਿੱਖਾਂ ਵਲੋਂ ਭਰਵੀਂ ਸ਼ਮੂਲੀਅਤ
NEXT STORY