ਸ੍ਰੀਨਗਰ/ਜੰਮੂ (ਉਦੇ) - ਕੁਝ ਦਿਨ ਪਹਿਲਾਂ ਜੇਹਲਮ ਨਦੀ ’ਚ ਡੁੱਬਣ ਵਾਲੇ ਇਕ ਮੁੰਡੇ ਤੇ ਇਕ ਕੁੜੀ ਦੀਆਂ ਲਾਸ਼ਾਂ ਸ਼ਨੀਵਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਵਾਪਸ ਲਿਆਂਦੀਆਂ ਗਈਆਂ। ਪਾਣੀ ਦੇ ਤੇਜ਼ ਵਹਾਅ ’ਚ ਵਹਿ ਕੇ ਉਹ ਕੰਟਰੋਲ ਰੇਖਾ ਦੇ ਪਾਰ ਚਲੀਆਂ ਗਈਆਂ ਸਨ।
ਇਹ ਵੀ ਪੜ੍ਹੋ : ਵਿਕ ਗਿਆ Twitter ਦੀ ਪਛਾਣ ਵਾਲਾ ਆਈਕਾਨਿਕ Logo, ਜਾਣੋ ਕਿੰਨੀ ਲੱਗੀ ਨੀਲੇ ਪੰਛੀ ਦੀ ਬੋਲੀ
ਭਾਰਤੀ ਅਧਿਕਾਰੀਆਂ ਨੇ ਉੜੀ ’ਚ ਐੱਲ. ਓ. ਸੀ. ’ਤੇ ਇਹ ਲਾਸ਼ਾਂ ਪ੍ਰਾਪਤ ਕੀਤੀਆਂ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ
ਮਿਲੀ ਜਾਣਕਾਰੀ ਅਨੁਸਾਰ ਉੜੀ ਤਹਿਸੀਲ ਦੇ ਪਾਸਗਰਾਨ ਪਿੰਡ ਦੀ ਰਹਿਣ ਵਾਲੀ ਆਸੀਆ ਬਾਨੋ ਅਤੇ ਦੁਲੰਜਾ ਵਾਸੀ ਸਈਅਦ ਯਾਸਿਰ ਸ਼ਾਹ ਆਪਣੇ ਘਰੋਂ ਲਾਪਤਾ ਸਨ। ਜਾਂਚ ਤੋਂ ਪਤਾ ਲੱਗਾ ਕਿ ਦੋਵਾਂ ਨੇ ਘਰੇਲੂ ਝਗੜੇ ਕਾਰਨ ਨਦੀ ’ਚ ਛਾਲ ਮਾਰੀ ਸੀ। ਦੋਵਾਂ ਦੀਆਂ ਲਾਸ਼ਾਂ ਜੇਹਲਮ ਦੇ ਤੇਜ਼ ਵਹਾਅ ਨਾਲ ਵਹਿ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਚਲੀਆਂ ਗਈਆਂ।
ਇਹ ਵੀ ਪੜ੍ਹੋ : Tesla ਦੀ ਭਾਰਤ 'ਚ ਐਂਟਰੀ, ਇਨ੍ਹਾਂ 4 ਦਿੱਗਜ ਕੰਪਨੀਆਂ ਨਾਲ ਹੋਏ ਅਹਿਮ ਸਮਝੌਤੇ
ਆਸੀਆ ਬਾਨੋ ਦੀ ਲਾਸ਼ 3 ਦਿਨ ਪਹਿਲਾਂ ਮੁਜ਼ੱਫਰਾਬਾਦ ਦੇ ਥੋਡੀ ਇਲਾਕੇ ਤੋਂ ਬਰਾਮਦ ਕੀਤੀ ਗਈ ਸੀ ਜਦੋਂ ਕਿ ਸਈਅਦ ਦੀ ਲਾਸ਼ ਚਿਨਾਰੀ ਤੋਂ ਬਰਾਮਦ ਕੀਤੀ ਗਈ। ਦੋਵਾਂ ਦੀ ਪਛਾਣ ਕਰ ਲਈ ਗਈ ਅਤੇ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ।
ਪੀ. ਓ. ਕੇ. ਦੇ ਅਧਿਕਾਰੀਆਂ ਨੇ ਦੋਵੇਂ ਲਾਸ਼ਾਂ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ। ਇਨ੍ਹਾਂ ਲਾਸ਼ਾਂ ਨੂੰ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸਾਂ ਦੀ ਮੌਜੂਦਗੀ ’ਚ ਉੜੀ ਲਿਆਂਦਾ ਗਿਆ। ਦੋਵਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 31 ਮਾਰਚ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ UPI Payment
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਵਿੱਟਰ ਦਾ ਆਈਕਾਨਿਕ ਬਲੂ ਬਰਡ ਲੋਗੋ ਵਿਕਿਆ
NEXT STORY