ਕੋਪੇਨਹੇਗਨ - ਨਾਰਵੇ ਦੇ ਉੱਤਰੀ ਤੱਟ 'ਤੇ ਵੀਰਵਾਰ ਨੂੰ ਇੱਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਇਸ ਟਰੇਨ 'ਚ ਘੱਟੋ-ਘੱਟ 50 ਲੋਕ ਸਫਰ ਕਰ ਰਹੇ ਸਨ। ਨਾਰਵੇਈ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਘਟਨਾ 'ਚ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਟਰੇਨ ਆਪਰੇਟਰ ਐੱਸਜੇ ਨੇ ਦੱਸਿਆ ਕਿ ਟਰੇਨ 'ਚ ਸਫਰ ਕਰਨ ਲਈ 90 ਟਿਕਟਾਂ ਵੇਚੀਆਂ ਗਈਆਂ ਸਨ, ਪਰ ਤੁਰੰਤ ਇਹ ਨਹੀਂ ਦੱਸਿਆ ਜਾ ਸਕਿਆ ਕਿ ਟਰੇਨ 'ਚ ਕਿੰਨੇ ਲੋਕ ਸਫਰ ਕਰ ਰਹੇ ਸਨ। ਪੁਲਸ ਦੇ ਬੁਲਾਰੇ ਕੇਨੇਥ ਲੌਰੀਟਸਨ ਨੇ ਡਗਬਲਾਡੇਟ ਅਖਬਾਰ ਨੂੰ ਦੱਸਿਆ ਕਿ ਪਟੜੀ ਤੋਂ ਉਤਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਨਾਰਵੇਈ ਨਿਊਜ਼ ਏਜੰਸੀ ਐੱਨਟੀਬੀ ਨੂੰ ਦੱਸਿਆ ਕਿ ਇਹ ਹਾਦਸਾ ਸ਼ਾਇਦ ਚੱਟਾਨ ਖਿਸਕਣ ਕਾਰਨ ਹੋਇਆ ਹੈ। ਵੀਜੀ ਅਖਬਾਰ ਨੇ ਰੇਲ ਪਟੜੀ 'ਤੇ ਇਕ ਵੱਡੀ ਚੱਟਾਨ ਦੀ ਫੋਟੋ ਪ੍ਰਕਾਸ਼ਿਤ ਕੀਤੀ ਜੋ ਰੇਲ ਗੱਡੀ ਨਾਲ ਟਕਰਾ ਗਈ ਸੀ।
ਆਰਕਟਿਕ ਸਰਕਲ ਐਕਸਪ੍ਰੈਸ ਟਰਾਂਡਹਾਈਮ ਤੋਂ ਉੱਤਰੀ ਸ਼ਹਿਰ ਬੋਡੋ ਵੱਲ ਜਾ ਰਹੀ ਸੀ। NTB ਨੇ ਉੱਤਰੀ ਨਾਰਵੇ ਦੇ ਜੁਆਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੇਨ ਵਿੱਚ 50 ਤੋਂ 70 ਲੋਕ ਸਵਾਰ ਸਨ।
ਇਜ਼ਰਾਇਲੀ ਹਮਲੇ 'ਚ ਲੇਬਨਾਨੀ ਫੌਜ ਦੇ ਅਧਿਕਾਰੀ ਸਮੇਤ ਤਿੰਨ ਫੌਜੀ ਮਰੇ
NEXT STORY