ਰਿਆਦ - ਸਾਊਦੀ ਅਰਬ ਦੇ ਜੇੱਦਾ 'ਚ ਨਵੀਂ ਤੇਜ਼ ਸਪੀਡ ਵਾਲੀ ਇਕ ਟ੍ਰੇਨ 'ਚ ਅੱਗ ਲੱਗਣ ਨਾਲ 5 ਲੋਕ ਜ਼ਖਮੀ ਹੋ ਗਏ। ਸਰਕਾਰੀ ਟੀ. ਵੀ. ਵੇ ਖਬਰ ਦਿੱਤੀ ਹੈ ਕਿ ਇਹ ਟ੍ਰੇਨ ਪਿਛਲੇ ਸਾਲ ਅਕਤੂਬਰ 'ਚ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ। ਇਹ ਇਸਲਾਮ ਦੇ 2 ਸਭ ਤੋਂ ਪਵਿੱਤਰ ਸ਼ਹਿਰਾਂ, ਮੱਕਾ ਅਤੇ ਮਦੀਨਾ ਦੇ ਵਿਚਾਲੇ ਮੁਸਾਫਿਰਾਂ ਨੂੰ ਲੈ ਕੇ ਆਉਂਦੀ ਜਾਂਦੀ ਹੈ। ਸਰਕਾਰੀ ਅਲ ਅਖਬਾਰੀਆ ਟੀ. ਵੀ. ਨੇ ਖਬਰ ਦਿੱਤੀ ਹੈ ਕਿ 5 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਹਰਮੇਨ ਹਾਈ ਸਪੀਡ ਰੇਲ ਦੇ ਟਵਿੱਟਰ ਅਕਾਊਂਟ ਮੁਤਾਬਕ, ਇਹ ਅੱਗ ਸਥਾਨਕ ਸਮੇਂ ਮੁਤਾਬਕ ਦੁਪਹਿਰ 1235 ਮਿੰਟ 'ਤੇ ਲੱਗੀ।
ਸਕੂਲ ਵਲੋਂ ਯੂਰਪ ਟੂਰਿਸਟ ਵੀਜ਼ੇ 'ਤੇ ਗਿਆ ਵਿਦਿਆਰਥੀ ਬੈਲਜੀਅਮ 'ਚ ਹੋਇਆ ਲਾਪਤਾ
NEXT STORY