ਵਾਸ਼ਿੰਗਟਨ— ਅਮਰੀਕਾ ਦੇ ਕਾਰਜਵਾਹਕ ਰੱਖਿਆ ਸਕੱਤਰ ਰਿਚਰਡ ਸਪੈਂਸਰ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਵਧੇਰੇ ਫੌਜ ਤਾਇਨਾਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਵਿਭਾਗ ਨੇ ਕਿਹਾ,''ਕਾਰਜਵਾਹਕ ਰੱਖਿਆ ਸਕੱਤਰ ਰਿਚਰਡ ਸਪੈਂਸਰ ਨੇ ਗ੍ਰਹਿ ਮੰਤਰਾਲੇ ਦੇ 1000 ਤੋਂ ਵਧੇਰੇ ਫੌਜੀਆਂ ਦੀ ਤਾਇਨਾਤੀ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।''
ਫੌਜ ਦੇ 750 ਜਵਾਨ ਟੈਕਸਾਸ ਸਰਹੱਦ ਨਾਲ ਲੱਗਦੇ ਡੋਨਾ ਅਤੇ ਟੋਰਨਿਲੋ ਸ਼ਹਿਰ 'ਚ ਸਰਹੱਦ ਸੁਰੱਖਿਆ ਦੇ ਨਾਲ-ਨਾਲ ਪ੍ਰਸ਼ਾਸਨਿਕ ਪੱਧਰ ਦਾ ਕੰਮ ਵੀ ਦੇਖਦੇ ਹਨ ਜਦਕਿ ਹੋਰ 250 ਜਵਾਨ ਸੁਰੱਖਿਆ ਅਤੇ ਕਮਰਸ਼ੀਅਲ ਆਵਾਜਾਈ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਟੈਕਸਾਸ 'ਚ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਕਰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਦੇ 10 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੇ ਇਸ ਸਾਲ ਅਮਰੀਕੀ ਸਰਹੱਦ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਰ ਕੀਤਾ ਹੈ।
ਜਾਪਾਨ : ਐਨੀਮੇਸ਼ਨ ਸਟੂਡੀਓ 'ਚ ਲੱਗੀ ਅੱਗ, ਹੁਣ ਤੱਕ 24 ਲੋਕਾਂ ਦੀ ਮੌਤ (ਵੀਡੀਓ)
NEXT STORY