ਮਨੀਲਾ (ਏਜੰਸੀ)- ਫਿਲੀਪੀਨਜ਼ ਵਿਚ ਇਸ ਹਫਤੇ ਆਇਆ ਖੰਡੀ ਚੱਕਰਵਾਤ ਕੋਂਗ-ਰੇ ਬੁੱਧਵਾਰ ਨੂੰ 'ਸ਼ਕਤੀਸ਼ਾਲੀ ਤੂਫਾਨ' ਵਿਚ ਤਬਦੀਲ ਹੋ ਗਿਆ, ਜਿਸ ਨਾਲ ਕਈ ਉੱਤਰੀ ਖੇਤਰਾਂ ਵਿਚ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਦਾ ਖ਼ਤਰਾ ਬਣਿਆ ਹੋਇਆ ਹੈ। ਫਿਲੀਪੀਨਜ਼ ਦੇ ਰਾਜ ਮੌਸਮ ਬਿਊਰੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਫਿਲੀਪੀਨਜ਼ ਦੇ ਰਾਸ਼ਟਰੀ ਰੱਖਿਆ ਵਿਭਾਗ ਨੇ ਖੰਡੀ ਤੂਫਾਨ ਟ੍ਰਾਮੀ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 20 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਪਿਛਲੇ ਹਫਤੇ ਦੇ ਤੂਫਾਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 145 ਹੋ ਗਈ, ਜਦੋਂ ਕਿ 37 ਹੋਰ ਲੋਕ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ: ਈਰਾਨ ਨੇ iphone ਦੇ ਨਵੇਂ ਮਾਡਲ ਦੇ ਆਯਾਤ 'ਤੇ ਪਿਛਲੇ ਸਾਲ ਤੋਂ ਲੱਗੀ ਪਾਬੰਦੀ ਹਟਾਈ
ਬਿਊਰੋ ਦੇ ਅਨੁਸਾਰ, ਕੋਂਗ-ਰੇ ਬੁੱਧਵਾਰ ਦੇਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਬਟਾਨੇਸ ਦੇ ਸਭ ਤੋਂ ਨੇੜੇ ਹੋਵੇਗਾ। ਇਹ ਸੁਪਰ ਟਾਈਫੂਨ ਬਟਾਨੇਸ ਦੇ ਸਭ ਤੋਂ ਨੇੜੇ ਪਹੁੰਚਣ ਦੌਰਾਨ ਜਾਂ ਤਾਂ ਆਪਣੇ ਸਿਖਰ 'ਤੇ ਹੋਵੇਗਾ ਜਾਂ ਫਿਰ ਉਸ ਦੇ ਨੇੜੇ ਹੋਵੇਗਾ। ਧਿਆਨਯੋਗ ਹੈ ਕਿ ਕੋਂਗ-ਰੇ ਇਸ ਸਾਲ ਫਿਲੀਪੀਨਜ਼ ਨਾਲ ਟਕਰਾਉਣ ਵਾਲਾ 12ਵਾਂ ਤੂਫਾਨ ਹੈ, ਜਿਸ ਦੇ ਵੀਰਵਾਰ ਰਾਤ ਜਾਂ ਸ਼ੁੱਕਰਵਾਰ ਸਵੇਰੇ ਫਿਲੀਪੀਨਜ਼ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਦੇ ਜਸ਼ਨ 'ਚ ਅਮਰੀਕੀ ਰਾਜਦੂਤ ਨੇ ਕਰਾਈ 'ਤੌਬਾ-ਤੌਬਾ', ਵੀਡੀਓ 'ਚ ਦੇਖੋ ਐਰਿਕ ਗਾਰਸੇਟੀ ਦਾ ਟਸ਼ਨ
NEXT STORY