ਟੈਂਪਾ (ਅਮਰੀਕਾ) (ਏਜੰਸੀ): ਫਲੋਰੀਡਾ ਪਹੁੰਚਦੇ ਹੀ ਗਰਮ ਖੰਡੀ ਤੂਫਾਨ ‘ਡੇਬੀ’ ਨੇ ਭਿਆਨਕ ਰੂਪ ਧਾਰ ਲਿਆ ਹੈ, ਜੋ ਕੈਟੇਗਰੀ-1 ਦੇ ਤੂਫਾਨ ਵਿੱਚ ਬਦਲ ਗਿਆ ਹੈ। ਮਿਆਮੀ ਦੇ ਨੈਸ਼ਨਲ ਹਰੀਕੇਨ ਸੈਂਟਰ ਦੇ ਮੌਸਮ ਵਿਗਿਆਨੀਆਂ ਨੇ ਐਤਵਾਰ ਸ਼ਾਮ ਨੂੰ ਦੱਸਿਆ ਕਿ ਤੂਫਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਹ ਤੂਫਾਨ ਟੈਂਪਾ ਤੋਂ ਲਗਭਗ 100 ਮੀਲ ਪੱਛਮ-ਦੱਖਣ-ਪੱਛਮ ਵਿਚ ਸਥਿਤ ਸੀ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਹਮਲਿਆਂ, ਹਿੰਸਾ 'ਚ 101 ਦੀ ਮੌਤ, 3 ਦਿਨ ਦੇਸ਼ ਬੰਦ (ਤਸਵੀਰਾਂ)
ਡੇਬੀ ਇਸ ਸਾਲ ਦਾ ਚੌਥਾ ਐਟਲਾਂਟਿਕ ਤੂਫਾਨ ਹੈ। ਇਸ ਤੋਂ ਪਹਿਲਾਂ ਜੂਨ 'ਚ ਟ੍ਰੋਪਿਕਲ ਤੂਫਾਨ ਅਲਬਰਟੋ, ਹਰੀਕੇਨ ਬੇਰੀਲ ਅਤੇ ਟ੍ਰੋਪੀਕਲ ਤੂਫਾਨ ਕ੍ਰਿਸ ਸਨ। ਭਵਿੱਖਬਾਣੀ ਕਰਨ ਵਾਲਿਆਂ ਨੇ ਤੂਫਾਨ ਡੇਬੀ ਤੋਂ ਭਾਰੀ ਮੀਂਹ ਕਾਰਨ ਫਲੋਰੀਡਾ, ਦੱਖਣੀ ਕੈਰੋਲੀਨਾ ਅਤੇ ਜਾਰਜੀਆ ਵਿੱਚ ਭਿਆਨਕ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਪਾਨ ਦਾ ਸੂਚਕਾਂਕ ਨਿੱਕੇਈ 225 'ਚ 1987 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, 10 ਫੀਸਦੀ ਡਿੱਗਾ
NEXT STORY