ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-2019 'ਚ ਅਮਰੀਕਾ ਦੇ ਕਲੋਰਾਡੋ ਸਟੇਟ ਦੇ ਫਰੀਵੇਅ 70 ਤੇ ਭਿਆਨਕ ਟਰੱਕ ਹਾਦਸਾ ਵਾਪਰਿਆ ਸੀ ਜਿਸ ਕਾਰਨ ਬਹੁਤ ਸਰੀਆਂ ਕਾਰਾਂ ਨੁਕਸਾਨੀਆਂ ਗਈਆ ਸਨ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਕੇਸ ਦੀ ਸੁਣਵਾਈ ਦੌਰਾਨ ਇਸੇ ਸਾਲ ਅਕਤੂਬਰ ਮਹੀਨੇ 'ਚ ਹਿਊਸਟਨ ਟੈਕਸਾਸ ਦੇ ਮੈਕਸੀਕਨ ਮੂਲ ਦੇ ਟਰੱਕ-ਡਰਾਈਵਰ ਰੋਜੇਲ ਐਗੁਏਲੇਰਾ-ਮੇਡੇਰੋਸ ਨੂੰ ਕੋਰਟ 'ਚ ਹਾਦਸੇ ਦਾ ਦੋਸ਼ੀ ਪਾਇਆ ਗਿਆ। ਜਿਸ ਪਿੱਛੋਂ ਜੱਜ ਨੇ ਉਸ ਨੂੰ 110 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਪਰ ਮੈਕਸੀਕਨ ਮੂਲ ਦੇ ਲੋਕਾਂ ਨੂੰ ਲੱਗਿਆ ਰੋਜੇਲ ਐਗੁਏਲੇਰਾ-ਮੇਡੇਰੋਸ ਨਾਲ ਧੱਕਾ ਹੋਇਆ।
ਇਹ ਵੀ ਪੜ੍ਹੋ : ਫਿਲਾਡੇਲਫੀਆ 'ਚ 2 ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਜ਼ਖਮੀ
ਇਸ ਪਿੱਛੋਂ ਆਨਲਾਈਨ ਪਟੀਸ਼ਨ ਸ਼ੁਰੂ ਹੋਈ। ਇਸ ਪਟੀਸ਼ਨ ਨੂੰ ਦੁਨੀਆ ਭਰਦੇ ਚਾਰ ਮਿਲੀਅਨ ਤੋ ਵੱਧ ਲੋਕਾਂ ਨੇ ਸਾਈਨ ਕੀਤਾ। ਡਰਾਈਵਰ ਰੋਜੇਲ ਐਗੁਏਲੇਰਾ-ਮੇਡੇਰੋਸ ਦੇ ਸਮਰਥਕਾਂ ਨੇ ਰੈਲੀਆਂ ਵੀ ਕੱਢੀਆਂ। ਇਸ ਤੋਂ ਬਾਅਦ ਜਸਟਿਸ ਸਿਸਟਮ ਤੇ ਡਰਾਈਵਰ ਰੋਜੇਲ ਐਗੁਏਲੇਰਾ-ਮੇਡੇਰੋਸ ਦੀ 110 ਸਾਲ ਦੀ ਸਜ਼ਾ ਨੂੰ ਲੈ ਕੇ ਪ੍ਰੈਸ਼ਰ ਬਣਿਆ ਤੇ ਫੇਰ ਕਲੋਰਾਡੋ ਸਟੇਟ ਦੇ ਗਵਰਨਰ ਜੇਰੇਡ ਪੋਲਿਸ ਨੇ ਡਰਾਈਵਰ ਰੋਜੇਲ ਐਗੁਏਲੇਰਾ-ਮੇਡੇਰੋਸ ਦੀ 110 ਸਾਲ ਦੀ ਸਜ਼ਾ ਨੂੰ ਘਟਾ ਕੇ 10 ਸਾਲ 'ਚ ਤਬਦੀਲ ਕਰ ਦਿੱਤਾ ਗਿਆ। ਡਰਾਈਵਰ ਐਗੁਇਲੇਰਾ-ਮੇਡੇਰੋਸ ਦੀ ਮਾਂ ਨੇ ਸਪੋਰਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਲੋਰਾਡੋ ਸਟੇਟ ਦੇ ਗਵਰਨਰ ਦਾ ਵੀ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਲੋਕ ਆਵਾਜ਼ ਦੀ ਜਿੱਤ ਹੈ ਅਤੇ ਉਨ੍ਹਾਂ ਐਕਸੀਡੈਂਟ 'ਚ ਮਰਨ ਵਾਲੇ ਪਰਿਵਾਰਾਂ ਤੋਂ ਮੁਆਫੀ ਮੰਗੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਿਤਾਈ ।
ਇਹ ਵੀ ਪੜ੍ਹੋ : ਯਮਨ ਦੇ ਅਧਿਕਾਰੀਆਂ ਦਾ ਦਾਅਵਾ, ਸਾਊਦੀ ਅਰਬ ਦੇ ਹਵਾਈ ਹਮਲਿਆਂ 'ਚ ਉਸ ਦੇ 12 ਫੌਜੀਆਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਿਲਾਡੇਲਫੀਆ 'ਚ 2 ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਜ਼ਖਮੀ
NEXT STORY