ਓਟਾਵਾ: ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀਆਂ ਖ਼ਾਸ ਕਰ ਕੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਜਸਟਿਨ ਟਰੂਡੋ ਦੀ ਸਰਕਾਰ ਨੇ ਵਿਦੇਸ਼ੀਆਂ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ। ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ। ਇਹ ਸੱਦਾ ਪੱਤਰ 10 ਅਕਤੂਬਰ ਨੂੰ ਭੇਜੇ ਗਏ ਸਨ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟਰੇਡ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ ਸੱਦੇ ਇਸ ਦੌਰ (round) ਰਾਹੀਂ ਜਾਰੀ ਕੀਤੇ ਜਾਂਦੇ ਹਨ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ 1000 ਸੱਦੇ ਜਾਰੀ ਕੀਤੇ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰ ਦਾ ਸੀ.ਆਰ.ਐਸ ਸਕੋਰ 444 ਸੀ। ਇਹ ਐਪਲੀਕੇਸ਼ਨ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਦੇ ਅਧੀਨ ਜਾਰੀ ਕੀਤੀ ਜਾਂਦੀ ਹੈ। ਐਕਸਪ੍ਰੈਸ ਐਂਟਰੀ ਲਈ ਯੋਗ ਹੋਣ ਲਈ ਬਿਨੈਕਾਰਾਂ ਨੂੰ ਇੱਕ ਪ੍ਰਵਾਨਿਤ ਭਾਸ਼ਾ ਟੈਸਟ ਦੇ ਕੇ ਆਪਣੇ ਪ੍ਰੋਗਰਾਮ ਲਈ ਲੋੜੀਂਦੇ ਘੱਟੋ-ਘੱਟ ਨਤੀਜੇ ਪ੍ਰਾਪਤ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਆਪਣੀ ਐਂਟਰੀ ਪ੍ਰੋਫਾਈਲ ਨੂੰ ਪੂਰਾ ਕਰਦੇ ਸਮੇਂ ਆਪਣੀ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਨੂੰ ਸਾਬਤ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤੀਆਂ ਲਈ ਖੋਲ੍ਹ 'ਤੇ ਦਰਵਾਜ਼ੇ, ਕੀਤਾ ਇਹ ਐਲਾਨ
ਹਰ ਦੋ ਹਫ਼ਤਿਆਂ ਵਿੱਚ ਪ੍ਰੋਗਰਾਮ
IERCC ਬਿਨੈਕਾਰਾਂ ਦੇ ਅੰਗਰੇਜ਼ੀ ਜਾਂ ਫ੍ਰੈਂਚ ਦੇ ਪੱਧਰ ਨੂੰ ਮਾਪਣ ਲਈ CLB ਅਤੇ NCLC ਬੈਂਚਮਾਰਕ ਦੀ ਵਰਤੋਂ ਕਰਦਾ ਹੈ। ਕੈਨੇਡੀਅਨ ਸਰਕਾਰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਉਮੀਦਵਾਰਾਂ ਲਈ ਹਰ ਦੋ ਹਫ਼ਤਿਆਂ ਬਾਅਦ ਚੋਣ ਸਮਾਗਮਾਂ ਦਾ ਆਯੋਜਨ ਕਰਦੀ ਹੈ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP) ਦੀ ਸਭ ਤੋਂ ਤਾਜ਼ਾ ਚੋਣ ਪ੍ਰਕਿਰਿਆ 7 ਅਕਤੂਬਰ 2024 ਨੂੰ ਹੋਈ ਸੀ। ਫਿਰ ਅਪਲਾਈ ਕਰਨ ਲਈ 1613 ਸੱਦੇ ਭੇਜੇ ਗਏ।
ਜਾਣੋ ਸੂਬਾਈ ਨਾਮਜ਼ਦ ਪ੍ਰੋਗਰਾਮ ਬਾਰੇ
ਦੂਜੇ ਦੇਸ਼ਾਂ ਦੇ ਵਿਅਕਤੀ ਜੋ ਕੈਨੇਡਾ ਵਿੱਚ ਰਹਿਣ ਲਈ ਆਉਣਾ ਚਾਹੁੰਦੇ ਹਨ, ਉਹ PNP ਜਾਂ ਸੂਬਾਈ ਨਾਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਰਜ਼ੀ ਦੇ ਸਕਦੇ ਹਨ। ਇਹ ਉਹਨਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ, ਕੰਮ ਕਰਨ ਅਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
India ਦੀ Canada ਨੂੰ ਦੋ ਟੁੱਕ, ਸਬੂਤ ਦਿਓ ਜਾਂ ਅੱਤਵਾਦੀਆਂ 'ਤੇ ਤੁਰੰਤ ਕਰੋ ਕਾਰਵਾਈ
NEXT STORY