ਲੰਡਨ/ਟੋਰਾਂਟੋ - ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੇ ਵਿਸ਼ਵ ਯੁੱਧ ਦੀ ਯਾਦ 'ਚ ਬੁੱਧਵਾਰ ਨੂੰ ਮਹਾਰਾਣੀ ਐਲੀਜ਼ਾਬੇਥ-2 ਵੱਲੋਂ ਪੋਟ੍ਰਸਮਾਊਥ ਸ਼ਹਿਰ 'ਚ ਕਰਵਾਏ ਗਏ ਪ੍ਰੋਗਰਾਮ 'ਚ ਸ਼ਾਮਲ ਹੋਏ। ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮੀ ਯੂਰਪ ਨੂੰ ਆਜ਼ਾਦ ਕਰਾਉਣ ਦੀ ਸ਼ੁਰੂਆਤ ਹੀ ਇਹ 75ਵੀਂ ਵਰ੍ਹੇਗੰਢ ਹੈ।
ਇਹ ਜਾਣਕਾਰੀ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ। ਇਨ੍ਹਾਂ ਤਸਵੀਰਾਂ 'ਚ ਉਹ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਦੇਖੇ ਜਾ ਰਹੇ ਹਨ। ਟਵੀਟ 'ਚ ਉਨ੍ਹਾਂ ਲਿੱਖਿਆ ਕਿ 'ਅੱਜ ਪੋਟ੍ਰਸਮਾਊਥ 'ਚ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ, ਜਿਹੜੇ ਕਿ ਡੀ-ਡੇਅ 'ਚ ਬੜੀ ਬਹਾਦਰੀ ਨਾਲ ਲੱੜੇ। ਉਨ੍ਹਾਂ ਨੂੰ ਯਾਦ ਰੱਖੋਂ, ਜਿਨ੍ਹਾਂ ਨੇ ਯੂਰਪ ਨੂੰ ਆਜ਼ਾਦ ਕਰਾਉਣ ਲਈ ਇਹ ਸਭ ਕੁਝ ਕੀਤਾ। ਉਨ੍ਹਾਂ ਦੇ ਬਲਿਦਾਨ ਨਾਲ ਅੱਜ ਅਸੀਂ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਾਂ।'
ਦੱਸ ਦਈਏ ਕਿ ਇਸ ਦੂਜੇ ਵਿਸ਼ਵ ਯੁੱਧ ਦੀ ਯਾਦ 'ਚ ਕਰਵਾਏ ਗਏ ਪ੍ਰੋਗਰਾਮ ਨੂੰ ਅਪਰੇਸ਼ਨਲ ਨੇਪਚਿਊਨ ਜਾਂ ਡੀ-ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪ੍ਰੋਗਰਾਮ 'ਚ ਸ਼ਾਹੀ ਪਰਿਵਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਅਤੇ ਹੋਰ ਕਈ ਯੂਰਪੀ ਨੇਤਾ ਮੌਜੂਦ ਸਨ।
ਪ੍ਰਿੰਸ ਚਾਰਲਸ ਦੇ ਵਾਤਾਵਰਣ ਨੂੰ ਲੈ ਜਜ਼ਬੇ ਤੋਂ ਟਰੰਪ ਹੋਏ ਪ੍ਰਭਾਵਿਤ
NEXT STORY