ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਨਾਲ ਨਜਿੱਠਣਾ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਪਰ ਕੈਨੇਡੀਅਨ ਵਸਤਾਂ ’ਤੇ ਟੈਕਸ ਲੱਗਣ ਦੀ ਸੂਰਤ ਵਿਚ ਢੁਕਵਾਂ ਜਵਾਬ ਦੇਣਾ ਲਾਜ਼ਮੀ ਹੈ। ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ ਜਿਵੇਂ ਟਰੰਪ ਵੱਲੋਂ ਪਹਿਲੇ ਕਾਰਜਕਾਲ ਦੌਰਾਨ ਸਟੀਲ ਅਤੇ ਐਲੂਮੀਨੀਅਮ ’ਤੇ ਲਾਏ ਟੈਕਸਾਂ ਦੇ ਜਵਾਬ ਵਿਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਕਸ ਲਾਗੂ ਕੀਤੇ ਗਏ।
ਟਰੰਪ ਵੱਲੋਂ ਮੁੜ ਧਮਕੀ 'ਤੇ ਟਰੂਡੋ ਨੇ ਕੀਤੀ ਟਿੱਪਣੀ
ਹੈਲੀਫੈਕਸ ਚੈਂਬਰ ਆਫ਼ ਕਾਮਰਸ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਹਰ ਕੈਨੇਡੀਅਨ ਚੀਜ਼ ’ਤੇ ਟੈਕਸ ਦਾ ਅਸਰ ਬਿਨਾਂ ਸ਼ੱਕ ਅਮਰੀਕਾ ਦੇ ਆਮ ਲੋਕ ’ਤੇ ਪਵੇਗਾ ਅਤੇ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਨਾਲ ਅਮਰੀਕਾ ਦੇ ਕਾਰੋਬਾਰੀ ਵੀ ਪ੍ਰਭਾਵਿਤ ਹੋਣਗੇ। ਇੱਥੇ ਦੱਸਣਾ ਬਣਦਾ ਹੈ ਕਿ ਐਨ.ਬੀ.ਸੀ. ਨਿਊਜ਼ ਨਾਲ ਤਾਜ਼ਾ ਇੰਟਰਵਿਊ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫ਼ੀਸਦੀ ਟੈਕਸ ਲਾਉਣ ਦੀ ਧਮਕੀ ਦੁਹਰਾਈ ਜਾ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ
ਉਧਰ ਜਸਟਿਨ ਟਰੂਡੋ ਨੇ ਮੰਨਿਆ ਕਿਹਾ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਅਰਥਚਾਰੇ ਲਈ ਤਬਾਹਕੁੰਨ ਸਾਬਤ ਹੋ ਸਕਦਾ ਹੈ ਪਰ ਨਾਲ ਹੀ ਕਿਹਾ ਕਿ ਸਟੀਲ, ਐਲੂਮੀਨੀਅਮ, ਕੱਚਾ ਤੇਲ, ਖੇਤੀ ਉਤਪਾਦ ਅਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਸਿੱਧੇ ਤੌਰ ’ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਤ ਕਰੇਗਾ ਜਿਵੇਂ ਕਿ ਕੈਨੇਡੀਅਨ ਲੱਕੜ ’ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਸਾਲਾਂ ਤੋਂ ਮਹਿੰਗੀ ਲੱਕੜ ਖਰੀਦਣ ਲਈ ਮਜਬੂਰ ਹਨ। ਟਰੂਡੋ ਨੇ ਦਲੀਲ ਦਿੱਤੀ ਕਿ ਟਰੰਪ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਹਨ ਅਤੇ ਕੈਨੇਡੀਅਨ ਵਸਤਾਂ ’ਤੇ ਟੈਕਸ ਅਮਰੀਕਾ ਵਾਲਿਆਂ ਲਈ ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਕਰੇਗਾ। ਇਸ ਕਦਮ ਨਾਲ ਅਮਰੀਕਾ ਵਾਸੀ ਵੀ ਪ੍ਰਭਾਵਿਤ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-'ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ
ਉਨ੍ਹਾਂ ਅੱਗੇ ਕਿਹਾ ਕਿ ਫੈਡਰਲ ਸਰਕਾਰ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ ਅਤੇ ਸਿਆਸੀ ਮਤਭੇਦ ਇਕ ਪਾਸੇ ਰੱਖਦਿਆਂ ਪੂਰੇ ਮੁਲਕ ਨੂੰ ਇਕਜੁਟ ਹੋ ਕੇ ਅੱਗੇ ਵਧਣਾ ਹੋਵੇਗਾ। ਟਰੂਡੋ ਨੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਉਹ ਮੈਨੂੰ ਬਹੁਤਾ ਪਸੰਦ ਨਹੀਂ ਕਰਦੇ ਪਰ ਜਦੋਂ ਨਾਫ਼ਟਾ ’ਤੇ ਖਤਰਾ ਮੰਡਰਾਇਆ ਤਾਂ ਫੈਡਰਲ ਸਰਕਾਰ ਦਾ ਸਾਥ ਦੇਣ ਵਾਲਿਆਂ ਵਿਚ ਸਕੌਟ ਮੋਅ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਇਲਟ ਦੀ ਬਹਾਦਰੀ ਕਾਰਨ ਮੌਤ ਨੂੰ ਛੂਹ ਕੇ ਵਾਪਸ ਆਇਆ ਜਹਾਜ਼, ਵਾਲ-ਵਾਲ ਬਚੇ ਸੈਂਕੜੇ ਯਾਤਰੀ (ਵੀਡੀਓ)
NEXT STORY