ਵਾਸ਼ਿੰਗਟਨ(ਬਿਊਰੋ)— ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਹਸਤੀਆਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਇਨ੍ਹਾਂ ਵਿਚੋਂ ਨਿੱਕੀ ਹੈਲੀ ਉਨ੍ਹਾਂ ਦੀ ਟੀਮ ਦਾ ਖਾਸ ਹਿੱਸਾ ਮੰਨੀ ਜਾਂਦੀ ਹੈ। ਪਰ ਨਿੱਕੀ ਹੈਲੀ ਅਤੇ ਟਰੰਪ ਵਿਚਕਾਰ ਅਫੇਅਰ ਦੀਆਂ ਚਰਚਾਵਾਂ ਨੇ ਹੈਲੀ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਅਫਵਾਹਾਂ ਕਿਤਾਬ 'ਫਾਇਰ ਐਂਡ ਫਰੀ' ਤੋਂ ਉਡੀਆਂ ਸਨ, ਜਿਸ ਵਿਚ ਦੱਸਿਆ ਗਿਆ ਹੈ ਕਿ ਟਰੰਪ ਦਾ ਨਿੱਕੀ ਨਾਲ ਅਫੇਅਰ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਤਰ੍ਹਾਂ ਦੇ ਕਿਸੇ ਵੀ ਅਫੇਅਰ ਤੋਂ ਇਨਕਾਰ ਕਰਦੇ ਹੋਏ ਕਿਹਾ ਇਹ ਬਹੁਤ ਹੀ ਘਿਨੋਣੀ ਸੋਚ ਹੈ।
ਕਿਤਾਬ ਦੇ ਲੇਖਕ ਮਾਈਕਲ ਵੁਲਫ ਨੇ ਲਿਖਿਆ ਹੈ ਕਿ ਨਿੱਕੀ ਹੈਲੀ ਟਰੰਪ ਪ੍ਰਸ਼ਾਸਨ ਵਿਚ ਸਭ ਤੋਂ ਹਾਈ ਪ੍ਰੋਫਾਈਲ ਔਰਤ ਹੈ, ਜੋ ਕਿ ਖੁਦ ਨੂੰ ਰਾਸ਼ਟਰਪਤੀ ਦੇ ਉਤਰਾਧਿਕਾਰੀ ਦੇ ਤੌਰ 'ਤੇ ਪੇਸ਼ ਕਰ ਰਹੀ ਹੈ। ਨਿੱਕੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਇਕ ਇੰਟਰਵਿਊ ਵਿਚ ਕਿਹਾ ਕਿ ਮੇਰੇ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਕਦੇ ਵੀ ਰੋਮਾਂਟਿਕ ਸਬੰਧ ਨਹੀਂ ਰਹੇ। ਨਾਲ ਹੀ ਨਿੱਕੀ ਨੇ ਉਸ ਦਾਅਵੇ ਨੂੰ ਵੀ ਗਲਤ ਦੱਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਕਦੇ ਟਰੰਪ ਨਾਲ ਉਨ੍ਹਾਂ ਦੇ ਜਹਾਜ਼ ਵਿਚ ਸਮਾਂ ਬਿਤਾਉਂਦੀ ਸੀ। ਜਿਸ ਦੇ ਜਵਾਬ ਵਿਚ ਨਿੱਕੀ ਨੇ ਕਿਹਾ ਕਿ ਉਹ ਜਦੋਂ ਵੀ ਟਰੰਪ ਨਾਲ ਜਹਾਜ਼ ਵਿਚ ਹੁੰਦੀ ਹੈ ਤਾਂ ਉਥੇ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ। ਅੱਗੇ ਉਨ੍ਹਾਂ ਕਿਹਾ ਕਿ ਕਿਤਾਬ ਵਿਚ ਮੇਰੇ 'ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਹ ਟਰੰਪ ਨਾਲ ਆਪਣੇ ਰਾਜਨੀਤਕ ਕਰੀਅਰ ਦੇ ਬਾਰੇ ਵਿਚ ਗੱਲ ਕਰਦੀ ਸੀ, ਜਦੋਂ ਕਿ ਉਨ੍ਹਾਂ ਨੇ ਕਦੇ ਵੀ ਇਸ ਮੁੱਦੇ 'ਤੇ ਟਰੰਪ ਨਾਲ ਗੱਲ ਨਹੀਂ ਕੀਤੀ ਅਤੇ ਉਹ ਟਰੰਪ ਨਾਲ ਕਦੇ ਇਕੱਲੀ ਨਹੀਂ ਰਹੀ।
ਕੈਨੇਡਾ ਦੇ ਸੂਬੇ ਓਨਟਾਰੀਓ 'ਚ ਚੱਲੀਆਂ ਗੋਲੀਆਂ, ਇਕ ਜ਼ਖਮੀ
NEXT STORY