ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਅਮਰੀਕੀ ਵੀਜ਼ਾ ਨੂੰ ਲੈ ਕੇ ਨਿਯਮਾਂ ਨੂੰ ਹੋਰ ਸਖਤ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਇਸ ਦੀ ਘੋਸ਼ਣਾ ਕਰਨਗੇ।
ਉਨ੍ਹਾਂ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੱਲ ਜਾਂ ਇਸ ਤੋਂ ਅਗਲੇ ਦਿਨ ਲੋਕਾਂ ਨੂੰ ਪਤਾ ਲੱਗ ਹੀ ਜਾਵੇਗਾ। ਸੂਤਰਾਂ ਮੁਤਾਬਕ ਟਰੰਪ ਐੱਚ-1 ਬੀ, ਐੱਚ-2 ਬੀ, ਐੱਲ-1 ਅਤੇ ਜੇ-1 ਵੀਜ਼ਾ 'ਚ ਹੋਰ ਪਾਬੰਦੀਆਂ ਲਾਉਣ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਐੱਚ-1 ਬੀ ਵੀਜ਼ਾ ਖਾਸ ਤੌਰ 'ਤੇ ਹੁਨਰਮੰਦ ਕਾਮਿਆਂ ਲਈ ਹੈ ਜੋ ਵਿਗਿਆਨ, ਇੰਜੀਨੀਅਰਿੰਗ ਤੇ ਸੂਚਨਾ ਤੇ ਤਕਨਾਲੋਜੀ ਵਰਗੇ ਖੇਤਰਾਂ ਨਾਲ ਜੁੜੇ ਹੁੰਦੇ ਹਨ। ਇਸ ਤਹਿਤ ਵੱਡੀ ਗਿਣਤੀ ਵਿਚ ਭਾਰਤੀ ਇੰਜੀਨੀਅਰ ਅਮਰੀਕਾ ਜਾਂਦੇ ਹਨ। ਹਾਲਾਂਕਿ ਐੱਚ-2ਬੀ ਵੀਜ਼ਾ ਤਹਿਤ ਹੋਟਲ ਤੇ ਨਿਰਮਾਣ ਕਾਰਜ ਵਾਲਾ ਸਟਾਫ ਅਮਰੀਕਾ ਆਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਟਰੰਪ ਇਮੀਗ੍ਰੇਸ਼ਨ ਨੂੰ ਹੋਰ ਸਖਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਅਮਰੀਕਾ ਫਸਟ ਦਾ ਨਾਅਰਾ ਲਗਾਉਂਦੇ ਆ ਰਹੇ ਹਨ।
ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ
NEXT STORY