ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਨੇ ਆਪਣੇ ਚਾਚੇ (ਅੰਕਲ) ਨੂੰ ਇਕ ਦੋਸ਼ੀ, ਬੇਰਹਿਮ ਅਤੇ ਧੋਖੇਬਾਜ਼ ਕਰਾਰ ਦਿੱਤਾ ਹੈ। ਮੈਰੀ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਉਨ੍ਹਾਂ ਦੇ ਅੰਕਲ ਦੀ ਅਸਲੀ ਥਾਂ ਜੇਲ ਵਿਚ ਹੈ। ਮੈਰੀ ਟਰੰਪ ਇਕ ਮਨੋਵਿਗਿਆਨਕ ਅਤੇ ਲੇਖਕ ਹੈ। ਉਹ ਆਪਣੇ ਅੰਕਲ ਦੀ ਆਲੋਚਕ ਹੈ ਅਤੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਸਾਬਕਾ ਰਾਸ਼ਟਰਪਤੀ 'ਤੇ ਟ੍ਰਾਇਲ ਦੇਸ਼ ਦੇ ਸਿਆਸੀ ਮਤਭੇਦ ਨੂੰ ਹੋਰ ਡੂੰਘਾ ਕਰ ਦੇਵੇਗਾ।
ਟਰੰਪ ਦੇ ਵੱਡੇ ਭਰਾ ਦੀ ਧੀ ਹੈ ਮੈਰੀ
ਮੈਰੀ ਨੇ ਨਿਊਜ਼ ਏਜੰਸੀ ਏ. ਪੀ. ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸੱਚ ਕਹਾਂ ਤਾਂ ਵਾਰ-ਵਾਰ ਇਹ ਕਿਹਾ ਜਾਣਾ ਯਕੀਨੀ ਅਪਮਾਨਜਨਕ ਹੈ ਕਿ ਅਮਰੀਕੀ ਲੋਕ ਇਸ ਨਾਲ ਨਜਿੱਠ ਸਕਦੇ ਹਨ ਅਤੇ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ। ਮੈਰੀ, ਡੋਨਾਲਡ ਟਰੰਪ ਦੇ ਵੱਡੇ ਭਰਾ ਫ੍ਰੇਡ ਟਰੰਪ ਜੂਨੀਅਰ ਦੀ ਧੀ ਹੈ। ਮੈਰੀ ਨੇ ਅੱਗੇ ਆਖਿਆ ਕਿ ਜੇਕਰ ਅਸਲ ਵਿਚ ਕਿਸੇ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਤਾਂ ਉਹ ਹਨ ਡੋਨਾਲਡ ਟਰੰਪ, ਨਹੀਂ ਤਾਂ ਇਸ ਦੇ ਮਤਲਬ ਇਹ ਹੋਵੇਗਾ ਕਿ ਅਸੀਂ ਉਸ ਤੋਂ ਵੀ ਖਰਾਬ ਕਿਸੇ ਵਿਅਕਤੀ ਨੂੰ ਸਵੀਕਾਰ ਕਰਨ ਲਈ ਖੁਦ ਨੂੰ ਤਿਆਰ ਕਰ ਰਹੇ ਹਾਂ। ਜਦ ਡੋਨਾਲਡ ਟਰੰਪ ਦੇ ਕੈਂਪੇਨ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਬੁਲਾਰੇ ਵੱਲੋਂ ਸਿਰਫ ਇਕ ਲਾਈਨ ਦਾ ਜਵਾਬ ਮਿਲਿਆ। ਕੈਂਪੇਨ ਦੇ ਬੁਲਾਰੇ ਨੇ ਕਿਹਾ ਕਿ ਕੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਕਿਤਾਬ ਹੈ ਜਿਹੜੀ ਉਨ੍ਹਾਂ ਨੇ ਵੇਚਣੀ ਹੈ।
ਜੁਲਾਈ ਵਿਚ ਆਈ ਸੀ ਇਕ ਕਿਤਾਬ
ਮੈਰੀ ਨੇ ਇਸ ਹਫਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਅੰਕਲ 'ਤੇ ਲਿਖੀ ਕਿਤਾਬ 'ਟੂ ਮਚ ਐਂਡ ਨੈਵਰ ਇਨਫ ਹਾਊ ਮਾਈ ਫੈਮਿਲੀ ਕ੍ਰੀਏਟਡ ਦਿ ਵਰਲਡਸ ਮੋਸਟ ਡੈਂਜਰਸ ਮੈਨ' ਦੀ ਅਗਲੀ ਕੜੀ ਲਿਖਣ ਜਾ ਰਹੀ ਹਾਂ। ਮੈਰੀ ਨੇ ਆਪਣੀ ਇਸ ਕਿਤਾਬ ਦਾ ਨਾਂ 'ਦਿ ਰੇਕਨਿੰਗ' ਰੱਖਿਆ ਹੈ। ਸਤੰਬਰ ਵਿਚ ਮੈਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੇ ਭਰਾ ਰਾਬਰਟ ਟਰੰਪ ਅਤੇ ਉਨ੍ਹਾਂ ਦੀ ਭੈਣ ਮੈਰੀਯਾਨੇ ਟਰੰਪ ਬੈਰੀ ਖਿਲਾਫ ਲੱਖਾਂ ਡਾਲਰ ਦੀ ਧੋਖਾਦੇਹੀ ਦਾ ਮਾਮਲਾ ਦਰਜ ਕਰਾਇਆ ਸੀ। ਮੈਰੀ ਦੀ ਪਹਿਲੀ ਕਿਤਾਬ ਜੁਲਾਈ ਵਿਚ ਆਈ ਸੀ। ਭਤੀਜੀ ਦੀ ਪਹਿਲੀ ਕਿਤਾਬ 'ਤੇ ਡੋਨਾਲਡ ਟਰੰਪ ਨੇ ਟਵੀਟ ਕਰ ਪ੍ਰਤੀਕਿਰਿਆ ਦਿੱਤੀ ਸੀ। ਟਰੰਪ ਮੁਤਾਬਕ ਉਨ੍ਹਾਂ ਦੀ ਭਤੀਜੀ ਉਨ੍ਹਾਂ ਤੋਂ ਕਦੇ-ਕਦਾਈ ਹੀ ਮਿਲੀ ਹੈ ਅਤੇ ਉਨ੍ਹਾਂ ਦੇ ਬਾਰੇ ਵਿਚ ਬਹੁਤ ਘੱਟ ਜਾਣਦੀ ਹੈ। ਡੋਨਾਲਡ ਟਰੰਪ ਨੇ ਕਿਹਾ ਸੀ ਕਿ ਮੈਰੀ ਉਨ੍ਹਾਂ ਦੇ ਮਾਤਾ-ਪਿਤਾ ਦੇ ਬਾਰੇ ਵਿਚ ਵੀ ਗਲਤ ਗੱਲਾਂ ਆਖਦੀ ਹੈ ਅਤੇ ਉਨ੍ਹਾਂ ਨੇ ਇਕ ਨਾਨ-ਡਿਸਕਲੋਜ਼ਰ ਸਮਝੌਤੇ ਦਾ ਵੀ ਉਲੰਘਣ ਕੀਤਾ ਹੈ।
ਅਮਰੀਕਾ 'ਚ ਕੋਰੋਨਾ ਕਾਰਣ ਹਰ 30 ਸੈਕਿੰਡ 'ਚ 1 ਮੌਤ
NEXT STORY