ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਮਗਰੋਂ ਟਰੰਪ ਦੇ ਸਮਰਥਕ ਉਤਸ਼ਾਹਿਤ ਹਨ ਅਤੇ ਜਸ਼ਨ ਮਨਾ ਰਹੇ ਹਨ। ਜਿੱਤ ਮਗਰੋਂ ਟਰੰਪ ਆਪਣੇ ਸਮਰਥਕਾਂ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ। ਟਰੰਪ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਮਹਾਨ ਰਾਜਨੀਤਕ ਪਲ ਹੈ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਅਦੁੱਤੀ ਅਤੇ ਇਤਿਹਾਸਕ ਹੈ। ਅਸੀਂ ਅਮਰੀਕਾ ਦੀ ਬਿਹਤਰੀ ਲਈ ਕੰਮ ਕਰਾਂਗੇ।
ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪਲ ਇਸ ਦੇਸ਼ ਨੂੰ ਫਿਰ ਤੋਂ ਮਜ਼ਬੂਤ ਕਰਨ 'ਚ ਮਦਦ ਕਰਨਗੇ। ਫਲੋਰੀਡਾ ਦੇ ਵੈਸਟ ਪਾਮ ਬੀਚ ਕਨਵੈਨਸ਼ਨ ਸੈਂਟਰ 'ਚ ਆਪਣੇ ਸੰਬੋਧਨ 'ਚ ਟਰੰਪ ਨੇ ਕਿਹਾ, 'ਮੈਂ ਹਰ ਰੋਜ਼ ਤੁਹਾਡੇ ਲਈ ਲੜਾਂਗਾ ਅਤੇ ਅਮਰੀਕਾ ਲਈ ਸੁਨਹਿਰੀ ਯੁੱਗ ਲਿਆਵਾਂਗਾ।' ਫੈਸਲਾਕੁੰਨ ਬੜ੍ਹਤ ਤੋਂ ਬਾਅਦ ਟਰੰਪ ਨੇ ਫਲੋਰਿਡਾ ਵਿੱਚ ਸਮਰਥਕਾਂ ਨੂੰ ਕਿਹਾ ਕਿ ਮੈਂ ਤੁਹਾਡਾ 47ਵਾਂ ਰਾਸ਼ਟਰਪਤੀ ਹਾਂ। ਅਜਿਹੀ ਸਿਆਸੀ ਜਿੱਤ ਪਹਿਲਾਂ ਕਦੇ ਨਹੀਂ ਦੇਖੀ ਗਈ। ਵੱਡੀ ਜਿੱਤ ਦੇ ਕੰਢੇ ਖੜ੍ਹੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਅਮਰੀਕੀ ਲੋਕਾਂ ਦੀ ਵੱਡੀ ਜਿੱਤ ਦੱਸਿਆ। ਦਰਅਸਲ, 78 ਸਾਲਾ ਟਰੰਪ ਨੂੰ ਫਿਲਹਾਲ 277 ਇਲੈਕਟੋਰਲ ਕਾਲਜ ਵੋਟਾਂ ਮਿਲਣ ਦਾ ਅਨੁਮਾਨ ਹੈ।
ਪੜ੍ਹੋ ਇਹ ਅਹਿਮ ਖ਼ਬਰ-Big Breaking : ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ
ਰਿਪਬਲਿਕਨ ਚੋਣ ਮੁਹਿੰਮ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਅੰਦੋਲਨ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਠੀਕ ਕਰਨ ਅਤੇ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਾਂਗੇ। ਅਸੀਂ ਅੱਜ ਇਤਿਹਾਸ ਰਚਿਆ ਹੈ। ਅਸੀਂ ਸਭ ਤੋਂ ਅਦੁੱਤੀ ਸਿਆਸੀ ਜਿੱਤ ਹਾਸਲ ਕੀਤੀ ਹੈ। ਮੈਂ ਅਮਰੀਕੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹਰ ਸਾਹ ਨਾਲ ਲੜਾਂਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
US Elections 2024: ਰੋ ਖੰਨਾ, ਸ਼੍ਰੀ ਥਾਣੇਦਾਰ ਤੇ ਨੈਨਸੀ ਪੇਲੋਸੀ ਨੇ ਆਪਣੇ-ਆਪਣੇ ਹਲਕਿਆਂ 'ਚ ਮੁੜ ਜਿੱਤ ਕੀਤੀ ਦਰਜ
NEXT STORY