ਨਵੀਂ ਦਿੱਲੀ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਆਪਣੀ ਟੈਰਿਫ ਨੀਤੀ ਵਿਚ ਵੱਡਾ ਯੂ-ਟਰਨ ਲਿਆ ਹੈ, ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ’ਤੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਦੇ ਵਿਚਕਾਰ, ਟਰੰਪ ਪ੍ਰਸ਼ਾਸਨ ਨੇ ਸਮਾਰਟਫੋਨ ਤੇ ਲੈਪਟਾਪ ਵਰਗੇ ਪ੍ਰਸਿੱਧ ਗੈਜੇਟਸ ਨੂੰ ਟੈਰਿਫ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਆਮ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਹੁਣ ਇਨ੍ਹਾਂ ਇਲੈਕਟ੍ਰਾਨਿਕ ਸਾਮਾਨ ਦੀਆਂ ਕੀਮਤਾਂ ਨਹੀਂ ਵਧਣਗੀਆਂ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ’ਤੇ 125 ਫੀਸਦੀ ਤੱਕ ਦੀ ਭਾਰੀ ਡਿਊਟੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਚਾਰਜ ਲਾਗੂ ਹੋ ਜਾਂਦੇ, ਤਾਂ ਸਮਾਰਟਫੋਨ ਤੇ ਲੈਪਟਾਪ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਸਨ।
ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਕਸਟਮ ਵਿਭਾਗ ਨੇ ਸ਼ੁੱਕਰਵਾਰ ਦੇਰ ਰਾਤ ਐਲਾਨ ਕੀਤਾ ਕਿ ਸਮਾਰਟਫੋਨ ਤੇ ਕੰਪਿਊਟਰ ਵਰਗੇ ਉਤਪਾਦਾਂ ’ਤੇ ਕੋਈ ਡਿਊਟੀ ਨਹੀਂ ਲੱਗੇਗੀ। ਇਸ ਫੈਸਲੇ ਦਾ ਉਦੇਸ਼ ਆਮ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਅਤੇ ਤਕਨੀਕੀ ਉਪਕਰਣਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਣਾ ਹੈ।
ਟੈਕ ਕੰਪਨੀਆਂ ਦੀਆਂ ਚਿੰਤਾਵਾਂ ਤੋਂ ਬਾਅਦ ਆਇਆ ਬਦਲਾਅ
ਟੈਰਿਫ ਦੇ ਸੰਬੰਧ ਵਿਚ, ਐੱਪਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਪਹਿਲਾਂ ਹੀ ਚਿੰਤਾਵਾਂ ਜ਼ਾਹਰ ਕਰ ਚੁੱਕੀਆਂ ਹਨ ਕਿ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਇਲੈਕਟ੍ਰਾਨਿਕਸ ’ਤੇ ਭਾਰੀ ਡਿਊਟੀਆਂ ਲਗਾਉਣ ਨਾਲ ਅਮਰੀਕਾ ਵਿਚ ਉਤਪਾਦਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਵੇਗਾ। ਇਨ੍ਹਾਂ ਕੰਪਨੀਆਂ ਦੇ ਜ਼ਿਆਦਾਤਰ ਉਤਪਾਦ ਚੀਨ ਵਿਚ ਬਣਦੇ ਹਨ ਅਤੇ ਉੱਥੋਂ ਅਮਰੀਕਾ ਭੇਜੇ ਜਾਂਦੇ ਹਨ।
ਕੰਪਨੀਆਂ ਨੇ ਕਿਹਾ ਕਿ ਇਸ ਟੈਰਿਫ ਦਾ ਸਿੱਧਾ ਅਸਰ ਖਪਤਕਾਰਾਂ ’ਤੇ ਪਵੇਗਾ ਅਤੇ ਤਕਨਾਲੋਜੀ ਖਰੀਦਣਾ ਆਮ ਲੋਕਾਂ ਲਈ ਮਹਿੰਗਾ ਸੌਦਾ ਬਣ ਜਾਵੇਗਾ।
ਲਹਿੰਦੇ ਪੰਜਾਬ 'ਚ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਝਟਕਾ; 44,000 ਅਸਾਮੀਆਂ ਖ਼ਤਮ
NEXT STORY