ਵਾਸ਼ਿੰਗਟਨ- ਸਾਲ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਇਸ ਸੂਚੀ ਵਿਚ ਹੁਣ ਕਈ ਅਜਿਹੇ ਨਾਮ ਜੁੜ ਗਏ ਹਨ, ਜੋ ਪਿਛਲੇ ਸਾਲ ਸੁਰਖ਼ੀਆਂ ਵਿਚ ਰਹੇ ਸਨ। ਸਭ ਤੋਂ ਦਿਲਚਸਪ ਨਾਮ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਜਵਾਈ ਜੇਰੇਡ ਕੁਸ਼ਨਰ ਦਾ ਹੈ। ਟਰੰਪ ਅਤੇ ਜੇਰੇਡ ਕੁਸ਼ਨਰ ਦੋਵਾਂ ਨੂੰ ਹੀ ਪੱਛਮੀ ਏਸ਼ੀਆ ਵਿਚ ਸ਼ਾਂਤੀ ਵਾਰਤਾ ਨੂੰ ਸਫ਼ਲਤਾ ਪੂਰਵਕ ਅੰਜਾਮ ਦੇਣ ਲਈ ਨਾਮਜ਼ਦ ਕੀਤਾ ਗਿਆ ਹੈ। ਉੱਥੇ ਹੀ, ਅਮਰੀਕਾ ਦੀ ਕਾਰਜਕਰਤਾ ਸਟੇਸੀ ਅਬ੍ਰਾਮਸ ਨੂੰ ਵੀ ਇਸ ਉੱਚ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਸਟੇਸੀ ਅਬ੍ਰਾਮਸ ਨੂੰ ਬੈਲਟ ਬਾਕਸ ਦੇ ਰਾਹੀਂ ਅਹਿੰਸਕ ਬਦਲਾਅ ਲਈ ਨੋਬਲ ਪੁਰਸਕਾਰ ਨਾਮਜ਼ਦ ਕੀਤਾ ਗਿਆ ਹੈ। ਅਬ੍ਰਾਮਸ ਨੇ ਪਿਛਲੀ ਸਖ਼ਤ ਮਿਹਨਤ ਦੀ ਜਿਸ ਨਾਲ ਵੋਟਾਂ ਦਾ ਫ਼ੀਸਦੀ ਵਧਿਆ ਅਤੇ ਇਸ ਨਾਲ ਜੋ ਬਾਈਡੇਨ ਨੂੰ ਚੋਣਾਂ ਜਿੱਤਣ ਵਿਚ ਕਾਫੀ ਮਦਦ ਮਿਲੀ। ਨਾਰਵੇ ਦੀ ਸੋਸ਼ਲਿਸਟ ਪਾਰਟੀ ਦੇ ਇਕ ਮੈਂਬਰ ਲਾਰਸ ਨੇ ਸਟੋਸੀ ਦੀ ਤੁਲਨਾ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਨਾਲ ਕੀਤੀ।
ਜੇਰੇਡ ਕੁਸ਼ਨਰ ਅਤੇ ਉਨ੍ਹਾਂ ਦੇ ਡੈਪੁਇਟੀ ਅਵੀ ਬੇਰਕਵਿਤਜ ਨੂੰ ਐਤਵਾਰ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੂੰ ਇਜ਼ਰਾਇਲ ਅਤੇ ਅਰਬ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸਾਧਾਰਣ ਕਰਨ ਲਈ ਇਸ ਪੁਰਸਕਾਰ ਨਾਲ ਨਾਮਜ਼ਦ ਕੀਤਾ ਗਿਆ ਹੈ। ਇਸ ਨੂੰ ਇਬਰਾਹਿਮ ਸਮਝੌਤਾ ਕਿਹਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਦੀ ਜੋੜੀ ਨੇ ਇਜ਼ਰਾਇਲ ਅਤੇ ਯੂ. ਏ. ਈ., ਬਹਿਰੀਨ, ਸੂਡਾਨ ਅਤੇ ਮੋਰੱਕੋ ਵਿਚਕਾਰ ਸਮਝੌਤਾ ਕਰਾਇਆ ਸੀ। ਇਜ਼ਰਾਇਲ ਅਤੇ ਅਰਬ ਦੇਸ਼ਾਂ ਵਿਚਕਾਰ ਸਮਝੌਤੇ ਲਈ ਹੀ ਟਰੰਪ ਨੂੰ ਵੀ ਨਾਮਜ਼ਦ ਕੀਤਾ ਹੈ।
ਅਲਬਰਟਾ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਵਧੇ, ਸੂਬਾ ਲਗਾ ਸਕਦੈ ਨਵੀਆਂ ਪਾਬੰਦੀਆਂ
NEXT STORY