ਕੀਵ (ਵਿਸ਼ੇਸ਼) - ਯੂਕ੍ਰੇਨ ਦੇ ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੂਸ ਨਾਲ ਜੰਗ ਜਲਦ ਹੀ ਖਤਮ ਹੋਣ ਵਾਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਸਟਰ ਤੱਕ ਇਸ ਜੰਗ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਹੈ। ਇਸ ਸਬੰਧ ’ਚ ਰੂਸ ਪੱਖੀ ਵੈੱਬਸਾਈਟ ਦਾ ਦਾਅਵਾ ਹੈ ਕਿ ਯੂਕ੍ਰੇਨ ਨੂੰ ਇਹ ਜੰਗਬੰਦੀ ਸਖ਼ਤ ਸ਼ਰਤਾਂ ’ਤੇ ਕਰਨੀ ਪਵੇਗੀ। ਯੂਕ੍ਰੇਨੀ ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ਼ ਐਂਡਰੀ ਯਰਮੈਕ ਅਗਲੇ ਹਫ਼ਤੇ ਮਿਊਨਿਖ ’ਚ ਸੁਰੱਖਿਆ ਸੰਮੇਲਨ ’ਚ ਹਿੱਸਾ ਲੈਣ ਵਾਲੇ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇੱਥੇ ਟਰੰਪ ਅਧਿਕਾਰਤ ਤੌਰ ’ਤੇ ਆਪਣੇ ਯੂਕ੍ਰੇਨ ਸ਼ਾਂਤੀ ਪਲਾਨ ਦਾ ਖੁਲਾਸਾ ਕਰਨਗੇ। ਯਰਮੈਕ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਜੰਗ ਖਤਮ ਕਰਨ ਦੇ ਕਾਫੀ ਨੇੜੇ ਹਾਂ ਪਰ ਸਾਨੂੰ ਰੂਸ ਨੂੰ ਦੁਨੀਆ ਨੂੰ ਦੋ ਹਿੱਸਿਆਂ ’ਚ ਵੰਡਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ।
ਮਿਲਣਗੇ ਜ਼ੇਲੈਂਸਕੀ ਅਤੇ ਪੁਤਿਨ
ਵ੍ਹਾਈਟ ਹਾਊਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦ ਹੀ ਫ਼ੋਨ ’ਤੇ ਗੱਲ ਕਰਨਗੇ। ਅਸੀਂ ਉਸ ਤੋਂ ਬਾਅਦ ਮੁਲਾਕਾਤ ਵੀ ਕਰਨਗੇ। ਇਹ ਦੋਵੇਂ ਫਰਵਰੀ ਦੇ ਅੰਤ ਜਾਂ ਮਾਰਚ ’ਚ ਮਿਲ ਕੇ ਜੰਗਬੰਦੀ ’ਤੇ ਚਰਚਾ ਕਰਨਗੇ।
ਅਜਿਹਾ ਹੈ ਟਰੰਪ ਦਾ ਸੀਜ਼ਫਾਇਰ ਪਲਾਨ
ਰੂਸ ਪੱਖੀ ਸਾਈਟ ਸਟ੍ਰੇਨਾ ਅਨੁਸਾਰ 20 ਅਪ੍ਰੈਲ ਤੱਕ ਜੰਗ ਖਤਮ ਕਰਵਾਉਣ ਦਾ ਪਲਾਨ ਬਣ ਚੁੱਕਾ ਹੈ। ਇਸ ਦਿਨ ਈਸਟਰ ਹੈ। ਇਸ ਪਲਾਨ ਅਨੁਸਾਰ ਯੂਕ੍ਰੇਨ ਨੂੰ ਨਾਟੋ ’ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਯੂਕ੍ਰੇਨ ਲੰਬੇ ਸਮੇਂ ਤੋਂ ਖੁਦ ਨੂੰ ਨਾਟੋ ’ਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ। ਰੂਸ ਨੇ ਯੂਕ੍ਰੇਨ ’ਤੇ ਹਮਲਾ ਕਰਨ ਲਈ ਇਸ ਨੂੰ ਆਪਣਾ ਮੁੱਖ ਬਹਾਨਾ ਬਣਾਇਆ ਸੀ। ਜੰਗਬੰਦੀ ਸਮਝੌਤੇ ਤਹਿਤ ਰੂਸ ਵੱਲੋਂ ਕਬਜ਼ਾ ਕੀਤੀ ਗਈ ਜ਼ਮੀਨ ’ਤੇ ਯੂਕ੍ਰੇਨ ਰੂਸ ਦੀ ਪ੍ਰਭੂਸੱਤਾ ਮੰਨ ਲਵੇਗਾ। ਇਹ ਵੀ ਸਮਝੌਤੇ ਦੀ ਇਕ ਸ਼ਰਤ ਹੋਵੇਗੀ। ਯੂਕ੍ਰੇਨ ਲਈ ਲੜ ਰਹੇ ਯੂਰਪੀ ਅਤੇ ਬ੍ਰਿਟਿਸ਼ ਮੂਲ ਦੇ ਫੌਜੀ ਮੋਰਚੇ ਤੋਂ ਵਾਪਸ ਪਰਤ ਜਾਣਗੇ।
486 ਅਰਬ ਡਾਲਰ ਯੂਕ੍ਰੇਨ ਦੇ ਮੁੜ ਨਿਰਮਾਣ ਨੂੰ
ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਦੇ ਮੁੜ ਨਿਰਮਾਣ ਲਈ 486 ਅਰਬ ਡਾਲਰ (42530 ਅਰਬ ਰੁਪਏ) ਦੀ ਸਹਾਇਤਾ ਦੀ ਮੰਗ ਕੀਤੀ ਹੈ। ਜਰਮਨ ਮਾਰਸ਼ਲ ਫੰਡ ਥਿੰਕਟੈਂਕ ਦਾ ਕਹਿਣਾ ਹੈ ਕਿ ਅਗਲੇ ਦਸ ਸਾਲਾਂ ’ਚ ਯੂਕ੍ਰੇਨ ਦੇ ਪੁਨਰ ਨਿਰਮਾਣ ਲਈ ਇੰਨੀ ਸਹਾਇਤਾ ਦੀ ਲੋੜ ਹੈ।
ਅਲਾਸਕਾ 'ਚ ਲਾਪਤਾ ਜਹਾਜ਼ ਹਾਦਸੇ ਦਾ ਸ਼ਿਕਾਰ; ਸਾਰੇ 10 ਲੋਕਾਂ ਦੀ ਮੌਤ, ਸਮੁੰਦਰੀ ਬਰਫ਼ 'ਚ ਮਿਲਿਆ ਮਲਬਾ
NEXT STORY