ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 350 ਫੀਸਦੀ ਟੈਰਿਫ ਲਾਉਣ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਸੀ। ਟਰੰਪ ਨੇ ਅਮਰੀਕਾ-ਸਾਊਦੀ ਇਨਵੈਸਟਮੈਂਟ ਫੋਰਮ ’ਚ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਫੋਨ ਆਇਆ ਸੀ। ਉਨ੍ਹਾਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਮੈਂ ਲੱਖਾਂ ਜਾਨਾਂ ਬਚਾਈਆਂ ਹਨ। ਇਸ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਫ਼ੋਨ ਆਇਆ। ਮੋਦੀ ਨੇ ਕਿਹਾ ਕਿ ਅਸੀਂ ਖਤਮ ਕਰ ਚੁੱਕੇ ਹਾਂ। ਟਰੰਪ ਨੇ ਪੁੱਛਿਆ, ‘‘ਕੀ ਖਤਮ ਕਰ ਚੁੱਕੇ ਹੋ?’’ ਇਸ ’ਤੇ ਮੋਦੀ ਨੇ ਜਵਾਬ ਦਿੱਤਾ, ‘‘ਅਸੀਂ ਜੰਗ ਨਹੀਂ ਕਰਨ ਜਾ ਰਹੇ।’’ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ 7 ਮਈ ਨੂੰ ‘ਆਪ੍ਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਇਸ ਦੌਰਾਨ ਪਾਕਿਸਤਾਨ ’ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋਈ। ਟਰੰਪ ਨੇ 60 ਤੋਂ ਵੱਧ ਵਾਰ ਜੰਗ ਰੁਕਵਾਉਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ਹੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਜੰਗਬੰਦੀ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਕਾਰਨ ਹੀ ਜੰਗ ਰੁਕੀ ਹੈ, ਜਦਕਿ ਭਾਰਤ ਲਗਾਤਾਰ ਕਹਿ ਰਿਹਾ ਹੈ ਕਿ ਜੰਗਬੰਦੀ ’ਚ ਕੋਈ ਤੀਜਾ ਦੇਸ਼ ਸ਼ਾਮਲ ਨਹੀਂ ਸੀ ਅਤੇ ਇਹ ਜੰਗਬੰਦੀ ਭਾਰਤ-ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਹੋਈ।
ਇਹ ਵੀ ਪੜ੍ਹੋ: Pak: ਗਰਭਵਤੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਦਮ ਤੋੜਨ ਤੱਕ ਫਾਂਸੀ ’ਤੇ...
ਅਮਰੀਕਾ ਨੇ ਭਾਰਤ ਨੂੰ ‘ਐਕਸਕੈਲੀਬਰ ਪ੍ਰੋਜੈਕਟਾਈਲ’, ‘ਜੈਵਲਿਨ ਮਿਜ਼ਾਈਲ ਸਿਸਟਮ’ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ
ਅਮਰੀਕਾ ਨੇ ਭਾਰਤ ਨੂੰ ‘ਐਕਸਕੈਲੀਬਰ ਪ੍ਰੋਜੈਕਟਾਈਲ’, ਜੈਵਲਿਨ ਮਿਜ਼ਾਈਲ ਸਿਸਟਮ’ ਅਤੇ ਸਬੰਧਤ ਉਪਕਰਣਾਂ ਦੀ ਕੁੱਲ 9 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਸਹਿਯੋਗ ਏਜੰਸੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਭਾਰਤ ਨੂੰ 4 ਕਰੋੜ 71 ਲੱਖ ਅਮਰੀਕੀ ਡਾਲਰ ’ਤੇ ‘ਐਕਸਕੈਲੀਬਰ ਪ੍ਰੋਜੈਕਟਾਈਲ’ ਅਤੇ 4 ਕਰੋੜ 57 ਲੱਖ ਅਮਰੀਕੀ ਡਾਲਰ ’ਤੇ ‘ਜੈਵਲਿਨ ਮਿਜ਼ਾਈਲ ਸਿਸਟਮ’ ਅਤੇ ਸਬੰਧਿਤ ਉਪਕਰਣਾਂ ਦੀ ਸੰਭਾਵੀ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: Red Light ਏਰੀਆ 'ਚ ਪੈਦਾ ਹੋਈ ਅਦਾਕਾਰਾ, ਫਿਰ ਇੰਝ ਬਣ ਗਈ ਇੰਡਸਟਰੀ ਦੀ ਪਹਿਲੀ ਫੀਮੇਲ ਸੁਪਰਸਟਾਰ
ਮੋਦੀ ਨਾਲ ਮੇਰੇ ਸ਼ਾਨਦਾਰ ਸਬੰਧ
ਟਰੰਪ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ’ਚੋਂ ਇਕ ਹੈ, ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦੀ ਆਬਾਦੀ 1.5 ਅਰਬ ਤੋਂ ਵੱਧ ਹੈ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਸਾਡੇ ਸ਼ਾਨਦਾਰ ਸਬੰਧ ਹਨ ਅਤੇ ਸਰਜੀਓ ਨੇ ਇਸ ਨੂੰ ਹੋਰ ਵਧਾਇਆ ਹੈ। ਟਰੰਪ ਨੇ ਅੱਗੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਵਰਗ ਵੀ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖੇਤਰ ’ਚ ਇਕ ਮਹੱਤਵਪੂਰਨ ਆਰਥਿਕ ਅਤੇ ਰਣਨੀਤਕ ਸੁਰੱਖਿਆ ਭਾਈਵਾਲ ਹੈ। ਰਾਜਦੂਤ ਵਜੋਂ ਸਰਜੀਓ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਮੁੱਖ ਅਮਰੀਕੀ ਉਦਯੋਗਾਂ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਅਮਰੀਕੀ ਊਰਜਾ ਐਕਸਪੋਰਟ ਨੂੰ ਵਧਾਉਣ ਅਤੇ ਸਾਡੇ ਸੁਰੱਖਿਆ ਸਹਿਯੋਗ ਦਾ ਵਿਸਥਾਰ ਕਰਨ ਲਈ ਕੰਮ ਕਰਨਗੇ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਅਲਵਿਦਾ ਆਖ ਗਿਆ ਇਹ ਕਲਾਕਾਰ, ਹਸਪਤਾਲ ਤੋਂ ਸਾਹਮਣੇ ਆਈ ਆਖਰੀ ਵੀਡੀਓ
ਏਸ਼ੀਆਈ ਬਾਜ਼ਾਰਾਂ 'ਚ ਆਇਆ ਭੂਚਾਲ, ਸਾਫਟਬੈਂਕ ਦੇ ਸ਼ੇਅਰਾਂ 'ਚ 10% ਦੀ ਗਿਰਾਵਟ
NEXT STORY